
ਕੋਲਕਾਤਾ, 4 ਅਗਸਤ, ਹ.ਬ. : ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਨੇ ਬੁੱਧਵਾਰ ਦੇਰ ਰਾਤ ਆਪਣੀ
ਸਾਲ 2016 ਵਿੱਚ ਪ੍ਰੀਖਿਆ ਕਰਵਾਈ ਸੀ, ਜਿਸ ਦਾ ਨਤੀਜਾ ਨਵੰਬਰ 2017 ਵਿੱਚ ਆਇਆ ਸੀ। ਇਸ ਨਤੀਜੇ ਵਿੱਚ ਇੱਕ ਉਮੀਦਵਾਰ ਬਬੀਤਾ ਸਰਕਾਰ ਦਾ ਨਾਂ ਵੀ ਟਾਪ 20 ਵਿੱਚ ਸੀ ਅਤੇ ਉਸ ਨੂੰ 77 ਅੰਕ ਮਿਲੇ ਹਨ। ਹਾਲਾਂਕਿ ਕਮਿਸ਼ਨ ਨੇ ਤੁਰੰਤ ਸੂਚੀ ਰੱਦ ਕਰ ਦਿੱਤੀ ਅਤੇ ਕੁਝ ਮਹੀਨਿਆਂ ਬਾਅਦ ਨਵੀਂ ਸੂਚੀ ਜਾਰੀ ਕਰ ਦਿੱਤੀ। ਨਵੀਂ ਲਿਸਟ ’ਚ ਬਬੀਤਾ ਦਾ ਨਾਂ ਵੇਟਿੰਗ ਲਿਸਟ ’ਚ ਆ ਗਿਆ ਹੈ। ਮੰਤਰੀ ਪਰੇਸ਼ ਅਧਿਕਾਰੀ ਦੀ ਬੇਟੀ ਅੰਕਿਤਾ, ਜਿਸ ਨੇ ਬਬੀਤਾ ਤੋਂ 16 ਅੰਕ ਘੱਟ ਲਏ ਹਨ, ਦਾ ਨਾਂ ਟਾਪ ’ਤੇ ਆਇਆ ਹੈ। ਇਸ ਤੋਂ ਬਾਅਦ ਬਬੀਤਾ ਦੇ ਪਿਤਾ ਹਾਈ ਕੋਰਟ ਗਏ ਸਨ। ਇਸ ਸਾਲ ਮਈ ’ਚ ਕਲਕੱਤਾ ਹਾਈ ਕੋਰਟ ਨੇ ਅਧਿਕਾਰੀ ਦੀ ਬੇਟੀ ਦੀ ਨਿਯੁਕਤੀ ਨੂੰ ਰੱਦ ਕਰਨ ਦਾ ਫੈਸਲਾ ਸੁਣਾਇਆ ਸੀ।