Home ਤਾਜ਼ਾ ਖਬਰਾਂ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ’ਚ ਦੇਹਾਂਤ

ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ’ਚ ਦੇਹਾਂਤ

0
ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ’ਚ ਦੇਹਾਂਤ

ਮੁੰਬਈ, 9 ਮਾਰਚ, ਹ.ਬ. : ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਦੇਹਾਂਤ ਹੋ ਗਿਆ। 66 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਜਾਣਕਾਰੀ ਅਨੁਪਮ ਖੇਰ ਨੇ ਸਵੇਰੇ ਟਵੀਟ ਕਰਕੇ ਦਿੱਤੀ। ਅਨੁਪਮ ਨੇ ਲਿਖਿਆ, ‘ਸਤੀਸ਼ ਤੁਹਾਡੇ ਬਗੈਰ ਜ਼ਿੰਦਗੀ ਪਹਿਲਾਂ ਜਿਹੀ ਨਹੀਂ ਰਹੇਗੀ।’ ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਦੇਹਾਂਤ ਦਾ ਕਾਰਨ ਪਤਾ ਨਹੀਂ ਚਲਿਆ। 7 ਮਾਰਚ ਨੂੰ ਉਹ ਜਾਵੇਦ ਅਖਤਰ ਵਲੋਂ ਜਾਨਕੀ ਕੁਟੀਰ ਜੁਹੂ ਵਿਚ ਆਯੋਜਤ ਕੀਤੀ ਗਈ ਹੋਲੀ ਦੀ ਪਾਰਟੀ ਵਿਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਇਸ ਸਮੇਂ ਦੀਆਂ ਤਸੀਵਰਾਂ ਟਵੀਟ ਕੀਤੀਆਂ ਸਨ, ਜਿਸ ਵਿਚ ਉਹ ਫਿੱਟ ਨਜ਼ਰ ਆਏ ਸੀ। ਉਨ੍ਹਾਂ ਲਿਖਿਆ ਸੀ-‘ਜਾਵੇਦ ਅਖਤਰ, ਸ਼ਬਾਨਾ, ਆਜ਼ਮੀ, ਬਾਬਾ ਆਜ਼ਮੀ, ਤਨਵੀ ਆਜ਼ਮੀ ਵਲੋਂ ਰੱਖੀ ਗਈ ਪਾਰਟੀ ਵਿਚ ਰੰਗ ਬਿਰੰਗੀ ਖੁਸ਼ਨੁਮਾ ਹੋਲੀ ਦਾ ਮਜ਼ਾ ਲਿਆ। ਸੋਹਣੇ ਕਪਲ ਅਲੀ ਫਜ਼ਲ ਅਤੇ ਰਿਚਾ ਚੱਢਾ ਨੂੰ ਮਿਲਿਆ। ਸਾਰਿਆਂ ਨੂੰ ਹੋਲੀ ਦੀ ਸ਼ੁਭਕਾਮਨਾਵਾਂ।
ਅਨੁਪਮ ਖੇਰ ਨੇ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ। ਜਾਣਦਾ ਹਾਂ, ਮੌਤ ਹੀ ਇਸ ਦੁਨੀਆ ਦਾ ਆਖਰੀ ਸੱਚ ਹੈ, ਪਰ ਇਹ ਗੱਲ ਮੈਂ ਜਿਊਂਦੇ ਜੀਅ ਕਦੇ ਅਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਦੇ ਬਾਰੇ ਵਿਚ ਲਿਖਾਂਗਾ, ਇਹ ਮੈਂ ਸਪਨੇ ਵਿਚ ਵੀ ਨਹੀਂ ਸੋਚਿਆ ਸੀ। 45 ਸਾਲ ਦੀ ਦੋਸਤੀ ’ਤੇ ਅਜਿਹੇ ਅਚਾਨਕ ਪੂਰਣ ਵਿਰਾਮ। ਲਾਈਫ ਵਿਲ ਨੈਵਰ ਬੀ ਦਾ ਸੇਮ ਵਿਦਾਊਟ ਯੂ ਸਤੀਸ਼! ਓਮ ਸ਼ਾਂਤੀ।
ਸਤੀਸ਼ ਕੌਸ਼ਿਕ ਦਾ ਜਨਮ 13 ਅਪ੍ਰੈਲ 1956 ਨੂੰ ਹਰਿਆਣਾ ਦੇ ਮਹਿੰਦਰਗੜ੍ਹ ਵਿਚ ਹੋਇਆ ਸੀ। ਸਕੂਲੀ ਪੜ੍ਹਾਈ ਦਿੱਲੀ ਵਿਚ ਹੋਈ ਸੀ। ਕਿਰੋੜੀਮਲ ਕਾਲਜ ਵਿਚ ਗਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖਲਾ ਲਿਆ ਸੀ।
1985 ਵਿਚ ਉਨ੍ਹਾਂ ਨੇ ਸ਼ਸ਼ੀ ਕੌਸ਼ਿਕ ਨਾਲ ਵਿਆਹ ਕੀਤਾ ਸੀ। 2 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਬੇਟੇ ਦਾ ਦੇਹਾਂਤ ਹੋ ਗਿਆ ਸੀ। ਸਤੀਸ਼ ਨੇ 1983 ਵਿਚ ਬਾਲੀਵੁਡ ਵਿਚ ਕਦਮ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਥੀਏਟਰ ਵਿਚ ਕੰਮ ਕੀਤਾ ਸੀ। ਉਹ ਅਦਾਕਾਰ, ਕਾਮੇਡੀਅਨ, ਸਕਰਿਪਟ ਰਾਈਟਰ, ਨਿਰਦੇਸ਼ਕ ਅਤੇ ਨਿਰਮਾਤਾ ਸਨ। ਸਤੀਸ਼ ਨੂੰ ਪਛਾਣ 1987 ਵਿਚ ਫਿਲਮ ਮਿਸਟਰ ਇੰਡੀਆ ਤੋਂ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1997 ਵਿਚ ਦੀਵਾਨਾ-ਮਸਤਾਨਾ ਵਿਚ ਪੱਪੂ ਪੇਜਰ ਦਾ ਰੋਲ ਨਿਭਾਇਆ ਸੀ। ਸਤੀਸ਼ ਨੂੰ 1990 ਵਿਚ ਰਾਮ ਲਖਨ ਦੇ ਲਈ ਅਤੇ 1997 ਵਿਚ ਸਾਜਨ ਚਲੇ ਸਸੁਰਾਲ ਲਈ ਕਾਮੇਡੀਅਨ ਅਦਾਕਾਰ ਦਾ ਫਿਲਮ ਫੇਅਰ ਪੁਰਸਕਾਰ ਮਿਲਿਆ ਸੀ।
ਕੰਗਨਾ ਰਣੌਤ ਨੇ ਲਿਖਿਆ-ਇਸ ਦੁਖਦ ਸਮਾਚਾਰ ਦੇ ਨਾਲ ਸਵੇਰ ਹੋਈ। ਸਤੀਸ਼ ਜੀ ਮੇਰੇ ਸਭ ਤੋਂ ਵੱਡੇ ਚੀਅਰਲੀਡਰ ਸੀ, ਉਹ ਬੇਹੱਦ ਸਫਲ ਐਕਟਰ ਅਤੇ ਡਾਇਰੈਕਟਰ ਸੀ। ਨਿੱਜੀ ਤੌਰ ’ਤੇ ਉਹ ਬੇਹੱਦ ਦਿਆਲੂ ਅਤੇ ਇਮਾਨਦਾਰ ਇਨਸਾਨ ਸੀ।
ਅਭਿਸ਼ੇਕ ਬੱਚਨ ਨੇ ਲਿਖਿਆ-ਸਾਡੇ ਪਿਆਰੇ ਸਤੀਸ਼ ਕੌਸ਼ਿਕ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸਦਮੇ ਵਿਚ ਹਾਂ। ਉਹ ਬਹੁਤ ਹੀ ਸ਼ਾਂਤ ਸੁਭਾਅ ਅਤੇ ਪਿਆਰ ਲੁਟਾਉਣ ਵਾਲੇ ਇਨਸਾਨ ਸੀ। ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿੰਦੇ ਸੀ। ਅੱਜ ਸਾਡੀ ਇੰਡਸਟਰੀ ਨੂੰ ਵੱਡਾ ਨੁਕਸਾਨ ਹੋਇਆ ਹੈ। ਰੈਸਟ ਇਨ ਪੀਸ ਸਤੀਸ਼ ਅੰਕਲ। ਅਸੀਂ ਸਾਰੇ ਆਪ ਨੂੰ ਮਿਸ ਕਰਾਂਗੇ।
ਡਾਇਰੈਕਟਰ ਮਧੁਰ ਭੰਡਾਰਕਰ ਨੇ ਟਵੀਟ ਕੀਤਾ-ਐਕਟਰ-ਡਾਇਰੈਕਟਰ ਸਤੀਸ਼ ਕੌਸ਼ਿਕ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸਦਮੇ ਵਿਚ ਹਾਂ। ਉਹ ਬੇਹੱਦ ਖੁਸਮਿਜ਼ਾਜ਼ , ਜੋਸ਼ੀਲੇ ਅਤੇ ਜ਼ਿੰਦਗੀ ਨਾਲ ਭਰੇ ਇਨਸਾਨ ਸੀ। ਫਿਲਮੀ ਦੁਨੀਆ ਅਤੇ ਉਨ੍ਹਾਂ ਦੇ ਫੈਂਸ ਨੂੰ ਉਨ੍ਹਾਂ ਦੀ ਬਹੁਤ ਖਤਮ ਰੜਕੇਗੀ। ਉਨ੍ਹਾਂ ਦੇ ਪਰਵਾਰ ਨਾਲ ਮੇਰੀ ਹਮਦਰਦੀ। ਓਮ ਸ਼ਾਂਤੀ।