Home ਤਾਜ਼ਾ ਖਬਰਾਂ ਮਸ਼ਹੂਰ ਗਾਇਕ ਬੀ ਪ੍ਰਾਕ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ

ਮਸ਼ਹੂਰ ਗਾਇਕ ਬੀ ਪ੍ਰਾਕ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ

0
ਮਸ਼ਹੂਰ ਗਾਇਕ ਬੀ ਪ੍ਰਾਕ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ

ਚੰਡੀਗੜ੍ਹ, 8 ਮਾਰਚ, ਹ.ਬ. : ਮਸ਼ਹੂਰ ਗਾਇਕ ਬੀ ਪਰਾਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਸਮਰਥਨ ’ਚ ਆਏ ਹਨ। ਬੀ ਪਰਾਕ ਨੇ ਕਿਹਾ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਹੀ ਮੂਸੇਵਾਲਾ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਉਸ ਦੇ ਮਾਤਾ-ਪਿਤਾ ਨੂੰ ਵੀ ਸ਼ਾਂਤੀ ਤਾਂ ਹੀ ਮਿਲੇਗੀ। ਬੀ ਪਰਾਕ ਇੱਥੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਦਫ਼ਤਰ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਬੀ ਪਰਾਕ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਗਾਇਕ ਸੀ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਜ਼ਰੂਰੀ ਹੈ। ਬੀ ਪਰਾਕ ਨੇ ਕਿਹਾ ਕਿ ਉਹ ਇੱਕ ਕਲਾਕਾਰ ਹੈ ਅਤੇ ਮੈਂ ਮੰਨਦਾ ਹਾਂ ਕਿ ਸੰਗੀਤ ਅਤੇ ਕਲਾ ਕਿਸੇ ਦਾ ਵੀ ਦਿਲ ਜਿੱਤ ਸਕਦੀ ਹੈ।