Home ਤਾਜ਼ਾ ਖਬਰਾਂ ਮਹਾਰਾਸ਼ਟਰ ਵਿਚ ਦੋ ਸੜਕ ਹਾਦਸਿਆਂ ਵਿਚ 12 ਲੋਕਾਂ ਦੀ ਮੌਤ

ਮਹਾਰਾਸ਼ਟਰ ਵਿਚ ਦੋ ਸੜਕ ਹਾਦਸਿਆਂ ਵਿਚ 12 ਲੋਕਾਂ ਦੀ ਮੌਤ

0


ਪੁਣੇ, 23 ਮਈ, ਹ.ਬ. : ਮਹਾਰਾਸ਼ਟਰ ਵਿੱਚ ਦੋ ਭਿਆਨਕ ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਖਬਰਾਂ ਮੁਤਾਬਕ ਮੰਗਲਵਾਰ ਸਵੇਰੇ ਨਾਗਪੁਰ-ਪੁਣੇ ਹਾਈਵੇ ’ਤੇ ਹਾਦਸਾ ਵਾਪਰਿਆ, ਜਿੱਥੇ ਇਕ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 7 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੀ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ। ਇਹ ਹਾਦਸਾ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ’ਚ ਵਾਪਰਿਆ, ਜਿੱਥੇ ਦਰਿਆਪੁਰ-ਅੰਜਨਗਾਂਵ ਰੋਡ ’ਤੇ ਇਕ ਐਸਯੂਵੀ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ।