ਮਹਾਰਾਸ਼ਟਰ : 24 ਘੰਟੇ ‘ਚ ਕੋਰੋਨਾ ਵਾਇਰਸ ਦੇ 23 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ

ਮੁੰਬਈ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਸੂਬੇ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਦੀ ਲਾਗ ਦੇ 23,179 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟੇ ‘ਚ ਕੋਰੋਨਾ ਦੀ ਲਾਗ ਕਾਰਨ 84 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Video Ad

ਇਸ ਸਮੇਂ ਕੋਰੋਨਾ ਦੇ ਘਰੇਲੂ ਕੁਆਰੰਟੀਨ ਦੇ ਨਾਲ 6,71,620 ਮਰੀਜ਼ ਹਨ, ਜਦਕਿ 6738 ਲੋਕ ਸੰਸਥਾਗਤ ਕੁਆਰੰਟੀਨ ‘ਚ ਹਨ। ਇਹ ਰਾਹਤ ਦੀ ਗੱਲ ਹੈ ਕਿ 9,138 ਲੋਕ ਠੀਕ ਹੋ ਕੇ ਘਰ ਪਰਤੇ। ਇਸ ਤਰ੍ਹਾਂ ਹੁਣ ਤਕ ਕੁੱਲ 21,63,391 ਮਰੀਜ਼ਾਂ ਠੀਕ ਹੋ ਚੁੱਕੇ ਹਨ। ਸੂਬੇ ‘ਚ ਰਿਕਵਰੀ ਦਰ 91.26% ਹੈ। ਮੁੰਬਈ ‘ਚ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਆਈ ਹੈ। ਬੁੱਧਵਾਰ ਨੂੰ ਮੁੰਬਈ ‘ਚ ਕੋਰੋਨਾ ਦੇ 2377 ਮਾਮਲੇ ਸਾਹਮਣੇ ਆਏ, ਜਦਕਿ 8 ਲੋਕਾਂ ਦੀ ਮੌਤ ਇਸ ਲਾਗ ਕਾਰਨ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 60% ਤੋਂ ਵੱਧ ਕੋਰੋਨਾ ਦੇ ਐਕਟਿਵ ਮਾਮਲੇ ਇਕੱਲੇ ਮਹਾਰਾਸ਼ਟਰ ‘ਚ ਹਨ। ਮੰਤਰਾਲੇ ਦੇ ਅਨੁਸਾਰ 60% ਕੋਰੋਨਾ ਐਕਟਿਵ ਕੇਸ ਅਤੇ ਮੌਜੂਦਾ ਮੌਤਾਂ ‘ਚ 45.4% ਮਹਾਰਾਸ਼ਟਰ ‘ਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਲਾਗ ਦੀ ਦੂਜੀ ਲਹਿਰ ਨੂੰ ਬੇਅਸਰ ਕਰਨ ‘ਤੇ ਜ਼ੋਰ ਦਿੱਤਾ ਹੈ।

Video Ad