ਬਜਰੰਗਾ ਸਾਕਸ਼ੀ ਅਤੇ ਵਿਨੇਸ਼ ਸਣੇ 109 ਲੋਕਾਂ ’ਤੇ ਐਫਆਈਆਰ ਦਰਜ
ਨਵੀਂ ਦਿੱਲੀ, 29 ਮਈ, ਹ.ਬ. : ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ ਹਿਰਾਸਤ ਵਿੱਚ ਲਏ ਗਏ ਪਹਿਲਵਾਨਾਂ ਵਿੱਚੋਂ ਫੋਗਾਟ ਭੈਣਾਂ ਨੂੰ ਪੁਲਸ ਨੇ ਰਿਹਾਅ ਕਰ ਦਿੱਤਾ ਹੈ। ਵਿਨੇਸ਼ ਫੋਗਾਟ ਅਤੇ ਸੰਗੀਤਾ ਫੋਗਾਟ ਨੂੰ ਕਾਲਕਾਜੀ ਥਾਣੇ ਤੋਂ ਸ਼ਾਮ ਤੱਕ ਰਿਹਾਅ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪਹਿਲਵਾਨ ਬਜਰੰਗ ਪੂਨੀਆ ਸਮੇਤ ਕੁੱਲ 4 ਲੋਕਾਂ ਨੂੰ ਥਾਣੇ ਦੇ ਅੰਦਰ ਹੀ ਹਿਰਾਸਤ ’ਚ ਲਿਆ ਗਿਆ ਹੈ। ਪਰ ਦੇਰ ਰਾਤ ਇਨ੍ਹਾਂ ਨੂੰ ਵੀ ਛੱਡ ਦਿੱਤਾ ਗਿਆ। ਬਜਰੰਗ, ਸਾਕਸ਼ੀ ਅਤੇ ਵਿਨੇਸ਼ ਸਣੇ 109 ਲੋਕਾਂ ’ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ’ਤੇ ਦੰਗਾ ਫੈਲਾਉਣ, ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਜਿਹੇ ਦੋਸ਼ ਹਨ। ਦੱਸਦੇ ਚਲੀਏ ਕਿ ਮਹਿਲਾ ਰੈਸਲਰ ਨੇ ਬ੍ਰਿਜਭੂਸ਼ਣ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਧਰਨਾ ਦੇ ਰਹੇ ਹਨ।