ਮਹਿੰਗਾਈ ਦੀ ਮਾਰ : ਅਪ੍ਰੈਲ ਤੋਂ ਦਵਾਈਆਂ ਦੀਆਂ ਕੀਮਤਾਂ ‘ਚ ਹੋਵੇਗਾ ਵਾਧਾ

Multicolored pills on white background

ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਆਮ ਆਦਮੀ ‘ਤੇ ਹਰ ਰੋਜ਼ ਮਹਿੰਗਾਈ ਦੀ ਮਾਰ ਪੈ ਰਹੀ ਹੈ। ਤੇਲ ਕੀਮਤਾਂ ਦੇ ਨਾਲ-ਨਾਲ ਰਸੋਈ ਗੈਸ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਾ ਅਸਰ ਹਰ ਖੇਤਰ ‘ਚ ਪੈ ਰਿਹਾ ਹੈ। ਆਮ ਲੋਕਾਂ ਲਈ ਇਕ ਹੋਰ ਬੁਰੀ ਖ਼ਬਰ ਹੈ। 1 ਅਪ੍ਰੈਲ 2021 ਤੋਂ ਤੁਹਾਨੂੰ ਦਵਾਈ ਖਰੀਦਣ ਲਈ ਹੋਰ ਜ਼ਿਆਦਾ ਪੈਸੇ ਦੇਣੇ ਪੈਣਗੇ। ਨੈਸ਼ਨਲ ਫ਼ਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ ਨੇ ਕਿਹਾ ਕਿ ਸਰਕਾਰ ਨੇ ਡਰੱਗ ਨਿਰਮਾਤਾਵਾਂ ਨੂੰ ਥੋਕ ਮੁੱਲ ਸੂਚਕਾਂਕ ‘ਚ 0.5% ਵਾਧਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਦਰਦ ਨਿਵਾਰਕ, ਐਂਟੀਇੰਫਲਾਟਿਵ, ਕਾਰਡੀਅਕ ਅਤੇ ਐਂਟੀਬਾਇਓਟਿਕਸ ਸਮੇਤ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਅਪ੍ਰੈਲ ਤੋਂ ਵੱਧ ਸਕਦੀਆਂ ਹਨ।
ਸਰਕਾਰ ਨੇ ਡਰੱਗ ਨਿਰਮਾਤਾਵਾਂ ਨੂੰ ਸਾਲਾਨਾ ਹੋਲਸੇਲ ਪ੍ਰਾਈਜ਼ ਇੰਡੈਕਸ (ਡਬਲਿਯੂ.ਪੀ.ਆਈ.) ਦੇ ਅਧਾਰ ‘ਤੇ ਕੀਮਤਾਂ ‘ਚ ਬਦਲਾਅ ਕਰਨ ਦੀ ਮਨਜ਼ੂਰੀ ਦਿੱਤੀ ਹੈ। ਨੈਸ਼ਨਲ ਫ਼ਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ, ਡਰੱਗ ਪ੍ਰਾਈਸ ਰੈਗੂਲੇਟਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2020 ‘ਚ ਡਬਲਿਯੂ.ਪੀ.ਆਈ. ‘ਚ 0.5 ਫ਼ੀਸਦੀ ਸਾਲਾਨਾ ਤਬਦੀਲੀ ਨੂੰ ਸਰਕਾਰ ਦੁਆਰਾ ਸੂਚਿਤ ਕੀਤਾ ਗਿਆ ਹੈ।
ਦੂਜੇ ਪਾਸੇ, ਫ਼ਾਰਮਾ ਉਦਯੋਗ ਦਾ ਕਹਿਣਾ ਹੈ ਕਿ ਨਿਰਮਾਣ ਦੀ ਲਾਗਤ ‘ਚ 15-20 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਲਈ ਕੰਪਨੀਆਂ ਕੀਮਤਾਂ ‘ਚ 20 ਫ਼ੀਸਦੀ ਵਾਧਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਡਬਲਿਯੂ.ਪੀ.ਆਈ. ਦੇ ਅਨੁਸਾਰ ਨਿਯਮਤ ਰੈਗੂਲੇਟਰ ਦੁਆਰਾ ਹਰ ਸਾਲ ਨਿਰਧਾਰਤ ਦਵਾਈਆਂ ਦੀਆਂ ਕੀਮਤਾਂ ‘ਚ ਵਾਧਾ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਕਾਰਡੀਓਵੈਸਕੁਲਰ, ਸ਼ੂਗਰ, ਐਂਟੀਬਾਇਓਟਿਕਸ, ਐਂਟੀ-ਇਨਫ਼ੈਕਸ਼ਨਸ ਅਤੇ ‘ਵਿਟਾਮਿਨ ਕੇ’ ਦੇ ਨਿਰਮਾਣ ਲਈ ਦਰਾਮਦ ਕੀਤੇ ਜਾਂਦੇ ਹਨ, ਜਦਕਿ ਕੁਝ ਸਰਗਰਮ ਫ਼ਾਰਮਾਸਿਊਟੀਕਲ ਤੱਤਾਂ (ਏ.ਪੀ.ਆਈ.) ਲਈ ਚੀਨ ‘ਤੇ ਨਿਰਭਰਤਾ ਲਗਭਗ 80-90 ਫ਼ੀਸਦੀ ਹੈ। ਪਿਛਲੇ ਸਾਲ ਦੇ ਸ਼ੁਰੂ ‘ਚ ਚੀਨ ‘ਚ ਕੋਰੋਨਾ ਮਹਾਂਮਾਰੀ ਦੇ ਵਧਣ ਤੋਂ ਬਾਅਦ ਭਾਰਤੀ ਦਵਾਈ ਦਰਾਮਦਕਾਰਾਂ ਦੀ ਸਪਲਾਈ ‘ਚ ਮੁਸ਼ਕਲਾਂ ਆਈਆਂ ਸਨ। ਇਸ ਤੋਂ ਬਾਅਦ ਚੀਨ ਨੇ 2020 ਦੇ ਅੱਧ ‘ਚ ਸਪਲਾਈ ਸ਼ੁਰੂ ਕੀਤੀ ਤਾਂ ਚੀਨ ਨੇ ਕੀਮਤਾਂ ‘ਚ 10-20 ਪ੍ਰਤੀਸ਼ਤ ਵਾਧਾ ਕੀਤਾ ਸੀ।
ਦਰਅਸਲ ਦੇਸ਼ ‘ਚ ਦਵਾਈਆਂ ਬਣਾਉਣ ਲਈ ਜ਼ਿਆਦਾਤਰ ਕੱਚਾ ਮਾਲ ਚੀਨ ਤੋਂ ਆਉਂਦਾ ਹੈ। ਕੋਰੋਨਾ ਮਹਾਂਮਾਰੀ ਕਾਰਨ ਬਹੁਤ ਕੱਚੇ ਮਾਲ ਦੀ ਆਮਦ ਪ੍ਰਭਾਵਿਤ ਹੋਈ ਹੈ। ਫ਼ਾਰਮਾਸਿਊਟੀਕਲ ਕਾਰੋਬਾਰ ਨਾਲ ਜੁੜੇ ਲੋਕਾਂ ਅਨੁਸਾਰ ਦਵਾਈਆਂ ਲਈ ਕੱਚਾ ਮਾਲ ਵੀ ਜਰਮਨੀ ਅਤੇ ਸਿੰਗਾਪੁਰ ਤੋਂ ਵੀ ਆਉਂਦਾ ਹੈ, ਪਰ ਉਨ੍ਹਾਂ ਦੀ ਕੀਮਤ ਚੀਨ ਨਾਲੋਂ ਵੀ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਕੰਪਨੀਆਂ ਚੀਨ ਤੋਂ ਕੱਚਾ ਮਾਲ ਖਰੀਦਦੀਆਂ ਹਨ। ਐਂਟੀਬਾਇਓਟਿਕਸ ਲਈ ਜ਼ਿਆਦਾਤਰ ਕੱਚਾ ਮਾਲ ਚੀਨ ਤੋਂ ਵੀ ਆਉਂਦਾ ਹੈ। ਹੁਣੇ ਜਿਹੇ ਸਰਕਾਰ ਨੇ ਹੈਪਰੀਨ ਟੀਕੇ ਦੀ ਕੀਮਤ ‘ਚ ਵੀ ਵਾਧਾ ਕੀਤਾ ਹੈ, ਜੋ ਕਿ ਕੋਵਿਡ-19 ਦੇ ਇਲਾਜ ‘ਚ ਵੀ ਵਰਤੀ ਜਾਂਦੀ ਹੈ।

Video Ad
Video Ad