ਵਰਕ ਪਰਮਿਟ ’ਤੇ ਉਨਟਾਰੀਓ ਆਇਆ ਸੀ ਤੇਜਿੰਦਰ ਸਿੰਘ
ਕੈਲੇਡਨ, 23 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਖ਼ਬਰ ਉਨਟਾਰੀਓ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਵਰਕ ਪਰਮਿਟ ’ਤੇ ਇੱਕ ਮਹੀਨਾ ਪਹਿਲਾਂ ਕੈਨੇਡਾ ਪੁੱਜੇ ਤੇਜਿੰਦਰ ਸਿੰਘ ਦੀ ਮੌਤ ਹੋ ਗਈ। ਉਹ ਆਪਣੇ ਪਤਨੀ ਨਾਲ ਸਪਾਊਜ਼ ਵੀਜੇ ’ਤੇ ਕੈਨੇਡਾ ਆਇਆ ਸੀ।