
ਸਸਕਾਰ ਲਈ ਪਿੰਡ ਵਾਲਿਆਂ ਨੇ ਪੈਸੇ ਕੀਤੇ ਇਕੱਠੇ
ਗੁਰਦੁਆਰੇ ਤੋਂ ਰੋਟੀ ਲਿਆਉਣ ਲਈ ਮਜਬੂਰ ਮਾਂ
ਅੰਮ੍ਰਿਤਸਰ, 24 ਜਨਵਰੀ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਮਾਂ ਕੋਲੋਂ ਨਸ਼ੇ ਨੇ ਉਸ ਦਾ ਤੀਜਾ ਪੁੱਤਰ ਵੀ ਖੋਹ ਲਿਆ ਇੰਨਾ ਹੀ ਨਹੀਂ ਮਾਂ ਇੰਨੀ ਬਦਕਿਸਮਤ ਹੈ ਕਿ ਉਸ ਕੋਲ ਆਪਣੇ ਜਿਗਰ ਦੇ ਟੁਕੜੇ ਦਾ ਅੰਤਿਮ ਸਸਕਾਰ ਕਰਨ ਲਈ ਪੈਸੇ ਵੀ ਨਹੀਂ ਹਨ। ਮਾਂ ਪਿਛਲੇ ਦਿਨ ਤੋਂ ਆਪਣੇ ਪੁੱਤਰ ਦੀ ਲਾਸ਼ ਨੂੰ ਘਰ ਵਿੱਚ ਰੱਖੀ ਬੈਠੀ ਹੈ। ਉਸ ਦੀ ਬੇਵਸੀ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਹੁਣ ਪੈਸੇ ਇਕੱਠੇ ਕੀਤੇ ਤਾਂ ਜੋ ਨੌਜਵਾਨ ਦੀ ਲਾਸ਼ ਦਾ ਸਸਕਾਰ ਕੀਤਾ ਜਾ ਸਕੇ।
ਘਟਨਾ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਦੀ ਹੈ। ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੀ ਵਿਧਵਾ ਰਾਜਬੀਰ ਕੌਰ ਕੋਲੋਂ ਨਸ਼ੇ ਨੇ ਉਸ ਦਾ ਜਵਾਨ ਪੁੱਤਰ ਖੋਹ ਲਿਆ। ਮ੍ਰਿਤਕ ਦੇ ਦੋ ਬੇਟੇ ਹਨ ਅਤੇ ਪਤਨੀ ਵੀ ਗਰਭਵਤੀ ਹੈ ਪਰ ਤੀਜੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ । ਹੁਣ ਬੱਚਿਆਂ ਦਾ ਬੋਝ ਵੀ ਉਸ ਦੇ ਸਿਰ ’ਤੇ ਆ ਗਿਆ ਹੈ। ਉਹ ਨਹੀਂ ਜਾਣਦੀ ਕਿ ਪਰਿਵਾਰ ਦੀ ਦੇਖਭਾਲ ਕਿਵੇਂ ਕਰਨੀ ਹੈ।
ਰਾਜਬੀਰ ਕੌਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਹੀ ਉਸ ਦਾ ਪਰਿਵਾਰ ਬਰਬਾਦ ਹੋ ਗਿਆ। ਪਹਿਲਾਂ ਦੋ ਬੇਟਿਆਂ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ।