Home ਪੰਜਾਬ ਮਾਂ ਦੇ ਸਸਕਾਰ ਵਿਚ ਗਏ ਐਨਆਰਆਈ ਦੇ ਘਰ ਹੋਈ ਚੋਰੀ

ਮਾਂ ਦੇ ਸਸਕਾਰ ਵਿਚ ਗਏ ਐਨਆਰਆਈ ਦੇ ਘਰ ਹੋਈ ਚੋਰੀ

0
ਮਾਂ ਦੇ ਸਸਕਾਰ ਵਿਚ ਗਏ ਐਨਆਰਆਈ ਦੇ ਘਰ ਹੋਈ ਚੋਰੀ

ਜਲੰਧਰ, 19 ਮਾਰਚ, ਹ.ਬ. : ਜਨਤਾ ਕਲੌਨੀ ਵਿਚ ਪਰਵਾਰ ਸਣੇ ਮਾਂ ਦੇ ਸਸਕਾਰ ਵਿਚ ਗਏ ਐਨਆਰਆਈ ਮਨਜੀਤ ਕੁਮਾਰ ਦੇ ਘਰ ਤੋਂ ਚੋਰ ਗਹਿਣੇ ਅਤੇ ਹੋਰ ਸਮਾਨ ਚੁੱਕ ਲੈ ਗਏ। ਪੀੜਤ ਪਵਨ ਕੁਮਾਰ ਨੇ ਦੱਸਿਆ ਕਿ ਉਹ 14 ਤਾਰੀਕ ਨੂੰ ਅਪਣੀ ਮਾਂ ਦੇ ਸਸਕਾਰ ਦੇ ਲਈ ਹੁਸ਼ਿਆਰਪੁਰ ਵਿਚ ਗਏ ਸੀ।
ਵੀਰਵਾਰ ਨੂੰ ਸਵੇਰੇ 11 ਵਜੇ ਘਰ ਪਰਤੇ ਤਾਂ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸੀ। ਚੋਰ ਤਿੰਨ ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿਚ ਸੋਨੇ ਦੀ ਅੰਗੂਠੀ, ਝੁਮਕੇ ਦਾ ਸੈਟ, ਲਾਕੇਟ, ਟੌਪਸ, ਦੋ ਨੋਜ਼ ਪਿਨ, ਬਿਊਟੀ ਪਾਰਲਰ ਦਾ ਸਮਾਨ ਅਤੇ ਇੱਥੇ ਤੱਕ ਕਿ ਰਸੋਈ ਤੋਂ ਆਟਾ ਅਤੇ ਰਾਸ਼ਨ ਤੱਕ ਲੈ ਜਾ ਚੁੱਕੇ ਹਨ। ਚੋਰਾਂ ਨੇ ਬੈਟਰਾ ਲੈ ਜਾਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰੀ ਹੋਣ ਕਾਰਨ ਛੱਡ ਕੇ ਚਲੇ ਗਏ।
ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਦੇਖਿਆ ਕਿ 14 ਤਾਰੀਕ ਦੀ ਰਾਤ ਪੌਣੇ ਦੋ ਵਜੇ ਦੋ ਨੌਜਵਾਨ ਗਲੀ ਵਿਚ ਹੱਥਾਂ ਵਿਚ ਥੈਲੇ ਲੈ ਜਾਂਦੇ ਦਿਖੇ। ਪਵਨ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮਨਪ੍ਰੀਤ ਘਰ ਵਿਚ ਬਿਊਟੀ ਪਾਰਲਰ ਚਲਾਉਂਦੀ ਹੈ। ਉਨ੍ਹਾਂ ਦਾ ਕਰੀਬ 19 ਹਜ਼ਾਰ ਰੁਪਏ ਸਮਾਨ ਵੀ ਚੋਰ ਲੈ ਗਏ। ਚੋਰਾਂ ਨੇ ਕੁਲ 1.10 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ । ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।