Home ਤਾਜ਼ਾ ਖਬਰਾਂ ਮਾਂ ਨੇ 3 ਦਿਨ ਦੀ ਜ਼ਿੰਦਾ ਬੱਚੀ ਨੂੰ ਦਫਨਾਇਆ

ਮਾਂ ਨੇ 3 ਦਿਨ ਦੀ ਜ਼ਿੰਦਾ ਬੱਚੀ ਨੂੰ ਦਫਨਾਇਆ

0
ਮਾਂ ਨੇ 3 ਦਿਨ ਦੀ ਜ਼ਿੰਦਾ ਬੱਚੀ ਨੂੰ ਦਫਨਾਇਆ

ਨਯਾ ਗਾਓਂ, 7 ਫਰਵਰੀ, ਹ.ਬ. : ਪੰਜਾਬ ਦੇ ਮੋਹਾਲੀ ’ਚ ਮਾਂ ਨੇ ਖੁਦ ਹੀ ਆਪਣੀ 3 ਦਿਨ ਦੀ ਬੱਚੀ ਨੂੰ ਜ਼ਿੰਦਾ ਦਫ਼ਨਾ ਦਿੱਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਜਿਸ ਤੋਂ ਬਾਅਦ ਨਵਜੰਮੀ ਬੱਚੀ ਨੂੰ ਟੋਆ ਪੁੱਟ ਕੇ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਪਹੁੰਚ ਕੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ’ਚ ਕਿਹਾ ਜਾ ਰਿਹਾ ਹੈ ਕਿ ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਉਸ ਨੂੰ ਸ਼ੱਕ ਸੀ ਕਿ ਇਹ ਧੀ ਜਾਦੂ-ਟੂਣੇ ਤੋਂ ਪੈਦਾ ਹੋਈ ਹੈ। ਪੁਲਸ ਮੁਤਾਬਕ ਪਿੰਡ ਕਰੋਰਾ ਦੀ ਰਹਿਣ ਵਾਲੀ ਅਨੀਤਾ ਰਾਣੀ ਨੇ ਸ਼ੁੱਕਰਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੋ ਗਿਆ। ਅਨੀਤਾ ਬੱਚੇ ਨਾਲ ਘਰ ਹੀ ਸੀ। ਜਦੋਂ ਕਿ ਪਤੀ ਰਾਜਕੁਮਾਰ ਕੰਮ ’ਤੇ ਚਲਾ ਗਿਆ ਸੀ। ਮੁਲਜ਼ਮ ਦਾ ਪਤੀ ਪੇਂਟਰ ਦਾ ਕੰਮ ਕਰਦਾ ਹੈ। ਉਸ ਦੇ ਪਹਿਲਾਂ ਹੀ ਦੋ ਲੜਕੇ ਹਨ। ਇਨ੍ਹਾਂ ਦੀ ਉਮਰ ਕਰੀਬ 14 ਸਾਲ, ਪੰਜ ਸਾਲ ਹੈ। ਪਤੀ ਰਾਜਕੁਮਾਰ ਅਨੁਸਾਰ ਜਦੋਂ ਉਹ ਆਪਣੇ ਕੰਮ ਤੋਂ ਘਰ ਪਰਤਿਆ ਤਾਂ ਉਸ ਨੇ ਬੱਚੀ ਨੂੰ ਨਹੀਂ ਦੇਖਿਆ। ਉਸ ਨੇ ਪਤਨੀ ਅਨੀਤਾ ਨੂੰ ਪੁੱਛਿਆ ਪਰ ਉਹ ਕੋਈ ਜਵਾਬ ਨਹੀਂ ਦੇ ਰਹੀ ਸੀ। ਜਿਸ ਕਾਰਨ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਔਰਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਦ ਜਾ ਕੇ ਬੱਚੀ ਨੂੰ ਟੋਏ ’ਚੋਂ ਬਾਹਰ ਕੱਢਿਆ।