Home ਸਾਹਿਤਕ ਮਾਛੀਵਾੜੇ ਦੇ ਜੰਗਲ

ਮਾਛੀਵਾੜੇ ਦੇ ਜੰਗਲ

0

ਪਰਿਵਾਰ ਸਾਰਾ ਵਾਰ ਕੇ,
ਕਰਜ਼ ਕੌਮ ਦਾ ਉਤਾਰਕੇ।
ਮਾਛੀਵਾੜੇ ਆ ਗਏ ਗੁਰੂ,
ਮੰਜਿਲਾਂ ਨੂੰ ਮਾਰ ਕੇ।
ਨਾ ਬਾਜ਼, ਤਾਜ, ਘੋੜਾ,
ਜਾਮਾ ਵੀ ਲੀਰ ਸੀ।
ਟਿੰਡ ਦਾ ਸਰਹਾਣਾ ਲਾ ਕੇ,
ਸੁੱਤਾ ਹਿੰਦ ਪੀਰ ਸੀ।
ਹਵਾ ਵੀ ਜਦ ਲੰਘਦੀ,
ਜ਼ਖਮਾਂ ਨੂੰ ਛੇੜਦੀ।
ਡੂੰਘੀ ਨੀਂਦ ਆ ਕੇ ਬੂਹੇ,
ਨੈਣਾਂ ਦੇ ਭੇੜ ਦੀ।
ਪ੍ਰੀਤਮ ਨੂੰ ਸੁਨੇਹਾ ਦਿੱਤਾ,
ਸ਼ਬਦ ਉਚਾਰ ਕੇ,
ਪਿਆ ਬਾਦਸ਼ਾਹ ਜਹਾਨ ਦਾ,
ਫ਼ਕੀਰੀ ਸੀ ਧਾਰ ਕੇ।
ਮੌਜ ਵਿਚ ਸੁੱਤਾ ਆ ਕੇ,
ਨੂਰ ਇਲਾਹੀ ਸੀ।
ਸੂਲਾਂ ਦੀ ਸੇਜ ਸੱਥਰ,
ਬਣੀ, ਮੇਰੇ ਮਾਹੀ ਦੀ।
ਹਰਪ੍ਰੀਤ ਪੱਤੋ, ਹਵਾ ਅੱਜ,
ਸਾਜ ਵਜਾਉਦੀ ਸੀ।
ਸਾਰੀ ਬਨਸਪਤੀ ਗੀਤ,
ਗੋਬਿੰਦ ਦੇ ਗਾਉਂਦੀ ਸੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417