ਮਾਨਸਾ ਵਿਚ ਟਰੱਕ ਨੇ ਕਾਰ ਨੂੰ ਮਾਰੀ ਟੱਕ, ਮਾਂ ਅਤੇ ਡੇਢ ਸਾਲਾ ਧੀ ਦੀ ਮੌਤ

ਮਾਨਸਾ, 26 ਮਾਰਚ, ਹ.ਬ. : ਪਿੰਡ ਨੰਗਲ ਖੁਰਦ ਦੇ ਕੋਲ Îਇੱਕ ਸੜਕ ਹਾਦਸੇ ਵਿਚ ਮਾਂ-ਧੀ ਦੀ ਮੌਤ ਹੋ ਗਈ। ਸਦਰ ਮਾਨਸਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲਖਵੀਰ ਸਿੰਘ ਵਾਸੀ ਜੋਗਾ ਨੇ ਦੱਸਿਆ ਕਿ 23 ਮਾਰਚ ਨੂੰ ਦੇਰ ਸ਼ਾਮ ਉਹ ਅਪਣੀ ਪਤਨੀ ਕਮਲਜੀਤ ਕੌਰ ਅਤੇ ਅਪਣੀ ਧੀ ਦੇ ਨਾਲ ਝੁਨੀਰ ਤੋਂ ਵਾਪਸ ਜੋਗਾ, ਕਾਰ ਵਿਚ ਪਰਤ ਰਹੇ ਸੀ ਕਿ ਅਣਪਛਾਤੇ ਟਰੱਕ ਚਾਲਕ ਨੇ ਲਾਪਰਵਾਹੀ ਦੇ ਨਾਲ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੀ ਪਤਨੀ ਕਮਲਜੀਤ ਕੌਰ ਅਤੇ ਉਨ੍ਹਾਂ ਦੀ ਡੇਢ ਸਾਲਾ ਧੀ ਜ਼ਖਮੀ ਹੋ ਗਈ।
ਜਿਨ੍ਹਾਂ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਇਆ ਗਿਆ ਜਿੱਥੇ ਡਾਕਟਰਾਂ ਨੇ ਕਮਲਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਧੀ ਗੁਣਜੀਤ ਨੂੰ ਇਲਾਜ ਦੇ ਲਈ ਦੂਜੇ ਹਸਪਤਾਲ ਲਈ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Video Ad
Video Ad