Home ਤਾਜ਼ਾ ਖਬਰਾਂ ਮਾਸਕ ਨਾ ਪਹਿਨਣ ’ਤੇ ਭਾਰਤੀ ਮੂਲ ਦੀ ਔਰਤ ’ਤੇ ਨਸਲੀ ਟਿੱਪਣੀ

ਮਾਸਕ ਨਾ ਪਹਿਨਣ ’ਤੇ ਭਾਰਤੀ ਮੂਲ ਦੀ ਔਰਤ ’ਤੇ ਨਸਲੀ ਟਿੱਪਣੀ

0
ਮਾਸਕ ਨਾ ਪਹਿਨਣ ’ਤੇ ਭਾਰਤੀ ਮੂਲ ਦੀ ਔਰਤ ’ਤੇ ਨਸਲੀ ਟਿੱਪਣੀ

ਸਿੰਗਾਪੁਰ, 19 ਜਨਵਰੀ, ਹ.ਬ. : ਸਿੰਗਾਪੁਰ ’ਚ ਦੋ ਸਾਲ ਪਹਿਲਾਂ ਭਾਰਤੀ ਮੂਲ ਦੀ ਔਰਤ ’ਤੇ ਹਮਲੇ ਅਤੇ ਨਸਲੀ ਟਿੱਪਣੀ ਦੇ ਮਾਮਲੇ ’ਚ ਅਦਾਲਤ ’ਚ ਸੁਣਵਾਈ ਹੋਈ। ਇਸ ਦੌਰਾਨ ਪੀੜਤ ਔਰਤ ਹਿੰਦੋਚਾ ਨੀਤਾ ਵਿਸ਼ਨੂੰਭਾਈ ਨੇ ਕੰਗ ਹਾਊਸਿੰਗ ਅਸਟੇਟ ਵਿਖੇ 7 ਮਈ 2021 ਨੂੰ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ। ਪੀੜਤ ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ’ਤੇ ਨਸਲੀ ਟਿੱਪਣੀ ਕੀਤੀ ਅਤੇ ਉਸ ਦੀ ਛਾਤੀ ’ਤੇ ਲੱਤਾਂ ਮਾਰੀਆਂ। ਦੂਜੇ ਪਾਸੇ ਮੁਲਜ਼ਮ ਵੋਂਗ ਜਿੰਗ ਫੋਂਗ ਨੇ ਆਪਣੇ ’ਤੇ ਲਗਾਏ ਗਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੇ ਪਹਿਲੇ ਦਿਨ ਪੀੜਤਾ ਹਿੰਡੋਚਾ ਅਦਾਲਤ ’ਚ ਪੇਸ਼ ਹੋਈ। ਉਹ ਮੁਲਜ਼ਮ ਜਿੰਗ ਫੋਂਗ ਨੂੰ ਦੇਖ ਕੇ ਰੋਣ ਲੱਗੀ, ਜਿਸ ਤੋਂ ਬਾਅਦ ਜੱਜ ਸ਼ੈਫੂਦੀਨ ਸਰੂਵਨ ਨੇ ਮਾਮਲੇ ਦੀ ਸੁਣਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ। ਕਰੀਬ 30 ਮਿੰਟ ਬਾਅਦ ਸੁਣਵਾਈ ਮੁੜ ਸ਼ੁਰੂ ਹੋਈ, ਜਿਸ ਤੋਂ ਬਾਅਦ ਹਿੰਡੋਚਾ ਨੇ ਅਦਾਲਤ ਨੂੰ ਦੱਸਿਆ ਕਿ ਹਮਲੇ ਤੋਂ ਬਾਅਦ ਉਹ ਬਹੁਤ ਡਰੀ ਹੋਈ ਸੀ ਅਤੇ ਰੋ ਰਹੀ ਸੀ।