ਮਾਸਟਰ ਸਲੀਮ ਨੇ ਨਹੀਂ ਪਾਇਆ ਸੀ ਮਾਸਕ, ਪੁਲਿਸ ਨੇ ਕੱਟਿਆ ਚਲਾਨ

ਜਲੰਧਰ, 19 ਮਾਰਚ, ਹ.ਬ. : ਮਸ਼ਹੂਰ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਵਿਚ ਪੁਲਿਸ ਨੇ ਬਗੈਰ ਮਾਸਕ ਫੜੇ ਜਾਣ ’ਤੇ ਚਲਾਨ ਕੱਟ ਦਿੱਤਾ। ਮਾਸਟਰ ਸਲੀਮ ਦੇ ਨਾਲ 3 ਹੋਰ ਲੋਕ ਫਾਰਚੂਨਰ ਗੱਡੀ ਵਿਚ ਸਵਾਰ ਸਨ। ਕਿਸੇ ਨੇ ਵੀ ਮਾਸਕ ਨਹੀਂ ਪਾਇਆ ਸੀ। ਇਸ ਦੌਰਾਨ ਚਲਾਨ ਕੱਟਣ ਨੂੰ ਲੈ ਕੇ ਮਾਸਟਰ ਸਲੀਮ ਦੀ ਸਬ ਇਸੰਪੈਕਟਰ ਨਾਲ ਝੜਪ ਹੋ ਗਈ। ਉਨ੍ਹਾਂ ਨੇ ਦਿਲ ਦਾ ਅਪਰੇਸ਼ਨ ਹੋਣ ਦੀ ਦੁਹਾਈ ਵੀ ਦਿੱਤੀ ਲੇਕਿਨ ਸਬ ਇੰਸਪੈਕਟਰ ਨੇ ਕਿਹਾ ਕਿ ਮਾਲਕ ਨੇ ਸਭ ਕੁਝ ਦਿੱਤਾ ਹੈ , ਸਿਰਫ ਇੱਕ ਹਜ਼ਾਰ ਦਾ ਹੀ ਚਲਾਨ ਹੈ ਸਭ ਦੇ ਹਿੱਸੇ ਢਾਈ-ਢਾਈ ਸੌ ਰੁਪਏ ਹੀ ਆਉਣਗੇ। ਚਲਾਨ ਕਟਵਾ ਕੇ ਇੱਕ ਹਜ਼ਾਰ ਰੁਪਏ ਦੇਣ ਤੋਂ ਬਾਅਦ ਮਾਸਟਰ ਸਲੀਮ ਚਲੇ ਗਏ।
ਗਾਇਕ ਮਾਸਟਰ ਸਲੀਮ ਨੂੰ ਪੁਲਿਸ ਨੇ ਨਾਕੇ ’ਤੇ ਰੋਕਿਆ ਤਾਂ ਸਬ ਇੰਸਪੈਕਟਰ ਨੇ ਕਿਹਾ ਕਿ ਜੁਰਮਾਨਾ ਤਾਂ ਉਨ੍ਹਾਂ ਦੇਣਾ ਹੀ ਪਵੇਗਾ। ਸਲੀਮ ਨੇ ਕਿਹਾ ਕਿ ਮੇਰਾ ਚਲਾਨ ਕੱਟ ਦਿਓ। ਜਦ ਸਲੀਮ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਦਾ ਅਪਰੇਸ਼ਨ ਹੋਇਆ ਹੈ ਤਾਂ ਸਬ ਇੰਸਪੈਕਟਰ ਨੇ ਕਿਹਾ ਬਾਕੀ ਤਾਂ ਸਾਰੇ ਠੀਕ ਹਨ। ਸਲੀਮ ਨੇ ਕਿਹਾ ਕਿ ਉਹ ਮੇਰੀ ਮਦਦ ਦੇ ਲਈ ਆਏ ਹਨ। ਮਾਸਟਰ ਸਲੀਮ ਨੇ ਕਿਹਾ ਕਿ ਤੁਹਾਡੇ ਬੰਦੇ ਮੇਰੇ ਨਾਲ ਫੋਟੋ ਖਿਚਵਾ ਰਹੇ ਹਨ, ਅਰਾਮ ਨਾਲ ਗੱਲ ਕਰੋ। ਸਬ ਇੰਸਪੈਕਟਰ ਨੇ ਕਿਹਾ ਕਿ ਇਸ ਨਾਲ ਫੋਟੋ ਦਾ ਕੋਈ ਸਬੰਧ ਨਹੀਂ ਹੈ।

Video Ad
Video Ad