ਮਿਆਂਮਾਰ ਵਿਚ ਬੰਧਕ ਬਣਾਏ 13 ਲੋਕ ਭਾਰਤ ਪਰਤੇ

ਥਾਈਲੈਂਡ ਵਿਚ ਨੌਕਰੀ ਦਿਵਾਉਣ ਦੇ ਬਹਾਨੇ ਲੈ ਗਏ ਸੀ
ਚੇਨਈ, 5 ਅਕਤੂਬਰ, ਹ.ਬ. : ਥਾਈਲੈਂਡ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਮਿਆਂਮਾਰ ’ਚ ਬੰਧਕ ਬਣਾਏ ਗਏ 13 ਭਾਰਤੀ ਬੁੱਧਵਾਰ ਨੂੰ ਚੇਨਈ ਪਹੁੰਚ ਗਏ। ਹਵਾਈ ਅੱਡੇ ’ਤੇ ਰਾਜ ਮੰਤਰੀ ਕੇਐਸ ਮਸਤਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਏਜੰਟਾਂ ਰਾਹੀਂ ਉਨ੍ਹਾਂ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਮਿਆਂਮਾਰ ਲਿਜਾਇਆ ਗਿਆ।
ਸੀਐਮ ਐਮਕੇ ਸਟਾਲਿਨ ਨੇ ਇਨ੍ਹਾਂ ਦੀ ਘਰ ਵਾਪਸੀ ਕਰਵਾਈ ਹੈ। ਉਨ੍ਹਾਂ ਕਿਹਾ ਕਿ 50 ਦੇ ਕਰੀਬ ਤਾਮਿਲ ਅਜੇ ਵੀ ਮਿਆਂਮਾਰ ਵਿੱਚ ਹਨ। ਸਾਡੀ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਇੰਬਟੂਰ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਮੈਂ ਦੁਬਈ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ। ਏਜੰਟ ਨੇ ਦੱਸਿਆ ਕਿ ਨੌਕਰੀ ਦਾ ਸਥਾਨ ਥਾਈਲੈਂਡ ਹੈ। ਉਸ ਦੀ ਗੱਲ ਸੁਣ ਕੇ ਅਸੀਂ ਥਾਈਲੈਂਡ ਪਹੁੰਚ ਗਏ ਤਾਂ ਪਤਾ ਲੱਗਾ ਕਿ ਇੱਥੇ ਕੋਈ ਨੌਕਰੀ ਨਹੀਂ ਹੈ। ਇਸ ਤੋਂ ਬਾਅਦ ਉਹ ਸਾਨੂੰ ਕਾਰ ਰਾਹੀਂ ਕਰੀਬ 450 ਕਿਲੋਮੀਟਰ ਦੂਰ ਕਿਸੇ ਥਾਂ ਲੈ ਗਏ। ਉੱਥੇ ਚੀਨੀ ਲੋਕਾਂ ਦੇ ਇੱਕ ਸਮੂਹ ਨੇ ਸਾਨੂੰ ਗੈਰ-ਕਾਨੂੰਨੀ ਢੰਗ ਨਾਲ ਇੱਕ ਨਦੀ ਪਾਰ ਕਰਵਾਈ। ਫਿਰ ਸਾਨੂੰ ਦੱਸਿਆ ਗਿਆ ਕਿ ਅਸੀਂ ਮਿਆਂਮਾਰ ਵਿੱਚ ਹਾਂ। ਸਾਡੇ ਕੋਲ ਵੀਜ਼ਾ ਨਹੀਂ ਸੀ, ਉਥੇ ਜਾਅਲੀ ਆਈਡੀ ਨਾਲ ਵੀਆਈਪੀਜ਼ ਨਾਲ ਗੱਲਬਾਤ ਕਰਨ ਦਾ ਕੰਮ ਅਸੀਂ ਕਰਨਾ ਸੀ। ਸਾਨੂੰ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਗਏ। ਦਿਨ ਵਿੱਚ 15-16 ਘੰਟੇ ਕੰਮ ਕੀਤਾ ਜਾਂਦਾ ਸੀ। ਆਪਣੇ ਦੇਸ਼ ਵਿੱਚ ਵਾਪਸ ਆ ਕੇ ਚੰਗਾ ਲੱਗਦਾ ਹੈ।

Video Ad
Video Ad