ਮਿਆਂਮਾਰ ਵਿਚ ਸੈਨਾ ਦੇ ਖ਼ਿਲਾਫ਼ ਸੜਕਾਂ ’ਤੇ ਉਤਰੀ 22 ਸਾਲਾ ਬਿਊਟੀ ਕਵੀਨ

ਯੰਗੂਨ, 6 ਅਪ੍ਰੈਲ, ਹ.ਬ. : ਮਿਆਂਮਾਰ ਵਿਚ ਤਖਤਾਪਲਟ ਦੇ ਖ਼ਿਲਾਫ਼ ਚਲ ਰਿਹਾ ਵਿਦਰੋਹ ਸੋਮਵਾਰ ਨੂੰ 65ਵੇਂ ਦਿਨ ਵੀ ਜਾਰੀ ਰਿਹਾ। ਸੈਨਾ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਹੁਣ ਤੱਕ 585 ਤੋਂ ਵੀ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਲੋਕ ਝੁਕ ਨਹੀਂ ਰਹੇ ਹਨ। ਵਿਰੋਧ ਦਾ ਚਿਹਰਾ ਰਹੀ 16 ਸਾਲਾ ਲੜਕੀ ਸੈਨਾ ਨੇ ਮਾਰ ਦਿੱਤੀ।
ਦੂਜਾ ਚਿਹਰਾ ਰਹੀ ਨੰਨ ਨੇ ਅੜ ਕੇ ਕਿਹਾ ਕਿ ਜਾਂ ਤਾਂ ਕਤਲੇਆਮ ਬੰਦ ਕਰੋ ਜਾਂ ਮੈਨੂੰ ਮਾਰ ਦਿਓ। ਹੁਣ ਇਸ ਸੰਗਰਾਮ ਦਾ ਨਵਾਂ ਚਿਹਰਾ ਬਣ ਕੇ ਉਭਰੀ ਹੈ ਮਿਆਂਮਾਰ ਦੀ ਬਿਉੂਟੀ ਕਵੀਨ ਹੈਨ ਲੇ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਸ਼ਨਿੱਚਰਵਾਰ ਨੂੰ ਮਿਸ ਗਰੈਂਡ ਇੰਟਰਨੈਸ਼ਨਲ ਬਿਊਟੀ ਪੀਜੈਂਟ ਆਯੋਜਨ ਸੀ। ਇਸ ਵਿਚ ਮਿਸ ਗਰੈਂਡ ਮਿਆਂਮਾਰ, 22 ਸਾਲ ਦੀ ਹੈਨ ਲੇ ਨੇ ਦੇਸ਼ ਲਈ ਮਦਦ ਦੀ ਅਪੀਲ ਕੀਤੀ। ਹੈਨ ਲੇ ਨੇ ਕਿਹਾ ਕਿ ਅੱਜ ਜਦ ਮੈਂ ਇਸ ਸਟੇਜ ’ਤੇ ਹਾਂ, ਤਾਂ ਮੇਰੇ ਦੇਸ਼ ਮਿਆਂਮਾਰ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਮੈਨੂੰ ਜਾਨ ਗਵਾਉਣ ਵਾਲਿਆਂ ਦੇ ਲਈ ਦੁਖ ਹੈ। ਉਸ ਨੇ ਕਿਹਾ ਕਿ ਹਰ ਕੋਈ ਅਪਣੇ ਦੇਸ਼ ਵਿਚ ਖੁਸ਼ਹਾਲੀ ਅਤੇ ਸ਼ਾਂਤੀਪੂਰਣ ਵਾਤਾਵਰਣ ਚਾਹੁੰਦਾ ਹੈ। ਪਰ ਸੱਤਾ ਵਿਚ ਰਾਜ ਕਰਨ ਦੇ ਲਈ ਨੇਤਾਵਾਂ ਨੂੰ ਅਪਣੀ ਸ਼ਕਤੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਲੀਜ਼ ਮਿਆਂਮਾਰ ਦੀ ਮਦਦ ਕਰੋ, ਸਾਨੂੰ ਤੁਰੰਤ ਕੌਮਾਂਤਰੀ ਮਦਦ ਦੀ ਜ਼ਰੂਰਤ ਹੈ।

Video Ad
Video Ad