ਮਿਆਂਮਾਰ ਵਿਚ ਸੈਨਾ ਨੇ ਘਰ ਵਿਚ ਵੜ ਕੇ ਪਿਤਾ ਦੀ ਗੋਦ ਵਿਚ ਬੈਠੀ 7 ਸਾਲ ਦੀ ਬੱਚੀ ਨੂੰ ਮਾਰੀ ਗੋਲੀ

ਯਾਂਗੂਨ, 25 ਮਾਰਚ, ਹ.ਬ. : ਮਿਆਂਮਾਰ ਵਿਚ ਤਖਤਾਪਲਟ ਦੇ ਖ਼ਿਲਾਫ਼ ਚਲ ਰਹੇ ਪ੍ਰਦਰਸ਼ਨਾਂ ਦੇ ਦਮਨ ਵਿਚ ਲੱਗੀ ਸੈਨਾ ਨੇ ਇੱਕ ਹੋਰ ਕਾਰਵਾਈ ਕੀਤੀ। ਮਾਂਡਲੇ ਸ਼ਹਿਰ ਵਿਚ ਸੈਨਾ ਨੇ ਪਿਤਾ ਦੀ ਗੋਦ ਵਿਚ ਬੈਠੀ 7 ਸਾਲ ਦੀ ਬੱਚੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਦੀ ਗੋਲੀ ਨਾਲ ਮਰਨ ਵਾਲੀ ਖਿਨ ਮਾਯੋ ਚਿਤ ਸਭ ਤੋਂ ਘੱਟ ਉਮਰ ਦੀ ਪੀੜਤ ਹੈ। ਮ੍ਰਿਤਕਾ ਦੇ ਗੁਆਂਢੀ ਸਮਾਇਆ ਨੇ ਦੱਸਿਆ, ਪੁਲਿਸ ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭਾਲ ਕਰ ਰਹੀ ਸੀ। ਕੁਝ ਪੁਲਿਸ ਵਾਲੇ ਆਏ ਲੱਤ ਮਾਰ ਕੇ ਦਰਵਾਜ਼ਾ ਖੜਕਾਇਆ। ਖਿਨ ਦੀ ਵੱਡੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਵਾਨ ਘਰ ਵਿਚ ਵੜ ਆਏ। ਪੁਛਣ ਲੱਗੇ ਕਿ ਪਾਪਾ ਤੋਂ ਇਲਾਵਾ ਘਰ ਵਿਚ ਕੌਣ ਹੈ। ਭੈਣ ਨੇ ਕਿਹਾ ਕਿ ਕੋਈ ਨਹੀਂ। ਤਦ ਪੁਲਿਸ ਨੇ ਉਸ ਨੂੰ ਝੂਠਾ ਦੱਸ ਕੇ ਕੁੱਟਿਆ। ਇਹ ਸਭ ਕੁਝ ਦੇਖ ਕੇ ਖੜ੍ਹੀ ਖਿਨ ਡਰ ਕੇ ਘਰ ਵਿਚ ਮੌਜੂਦ ਪਿਤਾ ਦੀ ਗੋਦ ਵਿਚ ਬੈਠ ਗਈ। ਤਦ ਪਿੱਛੇ ਤੋਂ ਆਏ ਪੁਲਿਸ ਵਾਲਿਆਂ ਨੇ ਪਿਤਾ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੋ ਕਿ ਬੱਚੀ ਨੂੰ ਲੱਗੀਆਂ। ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹੁਣ ਤੱਕ ਸੈਨਾ ਦੀ ਗੋਲੀਬਾਰੀ ਵਿਚ 20 ਬੱਚਿਆਂ ਦੀ ਜਾਨ ਜਾ ਚੁੱਕੀ ਹੈ।

Video Ad
Video Ad