Home ਦੁਨੀਆ ਮਿਆਂਮਾਰ ਵਿਚ ਸੈਨਾ ਨੇ ਛੇ ਹੋਰ ਲੋਕਾਂ ਨੂੰ ਮਾਰੀ ਗੋਲੀ, ਹੁਣ ਤੱਕ 585 ਮੌਤਾਂ ਹੋਈਆਂ

ਮਿਆਂਮਾਰ ਵਿਚ ਸੈਨਾ ਨੇ ਛੇ ਹੋਰ ਲੋਕਾਂ ਨੂੰ ਮਾਰੀ ਗੋਲੀ, ਹੁਣ ਤੱਕ 585 ਮੌਤਾਂ ਹੋਈਆਂ

0
ਮਿਆਂਮਾਰ ਵਿਚ ਸੈਨਾ ਨੇ ਛੇ ਹੋਰ ਲੋਕਾਂ ਨੂੰ ਮਾਰੀ ਗੋਲੀ, ਹੁਣ ਤੱਕ 585 ਮੌਤਾਂ ਹੋਈਆਂ

ਯੰਗੂਨ, 5 ਅਪ੍ਰੈਲ, ਹ.ਬ. : ਮਿਆਂਮਾਰ ਵਿਚ ਫ਼ੌਜੀ ਤਾਨਾਸ਼ਾਹੀ ਪ੍ਰਦਰਸ਼ਨਾਂ ਦੌਰਾਨ ਸੈਨਾ ਦੇ ਸਨਾਈਪਰਾਂ ਨੇ ਸ਼ਨਿੱਚਰਵਾਰ ਦੇਰ ਰਾਤ ਅਤੇ ਐਤਵਾਰ ਨੂੰ ਯੰਗੂਨ ਵਿਚ 4 ਅਤੇ ਮਾਂਡਲੇ ਵਿਚ ਦੋ ਲੋਕਤੰਤਰ ਸਮਰਥਕਾਂ ਨੂੰ ਗੋਲੀ ਮਾਰ ਦਿੱਤੀ। ਦੇਸ਼ ਵਿਚ ਹੁਣ ਤੱਕ 585 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਬਰਬਰਤਾ ਦੀ ਹੱਦਾਂ ਲੰਘਦੇ ਹੋਏ ਸੈਨਿਕਾਂ ਨੇ 40 ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਹੁਣ ਤੱਕ ਸੈਨਾ 2688 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸੈਨਿਕ ਤਖਤਾਪਲਟ ਦੇ ਵਿਰੋਧ ਦੇ ਕੇਂਦਰ ਬਣੇ ਪਿੰਡ ’ਤੇ ਹਵਾਈ ਹਮਲੇ ਤੱਕ ਕੀਤੇ ਜਾ ਰਹੇ ਹਨ।
ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿਚ ਕੁਝ ਪ੍ਰਦਰਸ਼ਨਕਾਰੀ ਅੱਲ੍ਹੜ ਹਨ ਤੇ ਜ਼ਿਆਦਾਤਰ ਸੜਕ ਕਿਨਾਰੇ ਖੜ੍ਹੇ ਬੱਚਿਆਂ ਦੇ ਸਿੱਧੇ ਸਿਰ ਵਿਚ ਗੋਲਆਂ ਮਾਰੀਆਂ ਹਨ। ਸੈਨਿਕ ਤਾਨਾਸ਼ਾਹ ਖ਼ਿਲਾਫ਼ ਬੋਲਣ ਵਾਲੇ ਲੋਕਾਂ ’ਤੇ ਵੀ ਪ੍ਰਸ਼ਾਸਨ ਦੀ ਨਜ਼ਰਾਂ ਹਨ। ਪ੍ਰਸ਼ਾਸਨ ਨੇ ਅਜਿਹੀ ਸਰਗਰਮੀਆਂ ਵਿਚ ਸ਼ਾਮਲ 40 ਗਾਇਕਾਂ, ਮਾਡਲ ਤੇ ਸੋਸ਼ਲ ਮੀਡੀਆ ’ਤੇ ਪ੍ਰਭਾਵ ਰੱਖਣ ਵਾਲੇ ਲੋਕਾਂ ਦੇ ਖ਼ਿਲਾਫ਼ ਵਾਰੰਟ ਜਾਰੀ ਕੀਤਾ। ਉਨ੍ਹਾਂ ਤਾਨਾਸ਼ਾਹੀ ਦਾ ਵਿਰੋਧ ਕਰਨ ਦਾ ਦੋਸ਼ੀ ਪਾਇਆ ਗਿਆ। ਅਜਿਹਾ ਕਿਹਾ ਜਾ ਰਿਹਾ ਕਿ ਇਨ੍ਹਾਂ ਲੋਕਾਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਈ ਤਰ੍ਹਾਂ ਦੀਆਂ ਸੁਰੱਖਿਆ ਪਾਬੰਦੀਆਂ ਤੇ ਸਖ਼ਤੀ ਦੇ ਬਾਵਜੂਦ ਲੋਕਤੰਤਰ ਸਮਰਥਕ ਸੜਕਾਂ ’ਤੇ ਉਤਰ ਰਹੇ ਹਨ ਤੇ ਫ਼ੌਜੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਥਾਂ-ਥਾਂ ਅੱਗਾਂ ਲਗਾ ਕੇ ਰੋਹ ਪ੍ਰਗਟ ਕਰ ਰਹੇ ਹਨ। ਸਥਾਨਕ ਮੀਡੀਆ ਮੁਤਾਬਕ ਯੰਗੂਨ, ਮਾਂਡਲੇ, ਸਾਗਾਂਗ ਤੇ ਕਾਚਿਨ ਸੂਬੇ ’ਚ ਐਤਵਾਰ ਨੂੰ ਵੀ ਸਥਾਨਕ ਲੋਕਾਂ ਨੇ ਵਿਰੋਧ ਮੁਜ਼ਾਹਰਾ ਕੀਤਾ। ਸਭ ਤੋਂ ਵੱਡਾ ਪ੍ਰਦਰਸ਼ਨ ਮਾਂਡਲੇ ’ਚ ਹੋਇਆ ਕਿਉਂਕਿ ਉੱਥੇ ਸਿੱਖਿਆ ਖੇਤਰ ਦੇ ਨਾਲ ਹੀ ਵਿਦਿਆਰਥੀ ਯੂਨੀਅਨ ਵੀ ਹੜਤਾਲ ’ਚ ਸ਼ਾਮਲ ਹੋਈਆਂ। ਇਸ ਦੌਰਾਨ ਮਿਲਟਰੀ ਨਿਊਜ਼ ਚੈਨਲ ਮੁਤਾਬਕ 20 ਹੋਰ ਸੈਲੇਬਿਮੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਸੈਲੇਬਿਮੀ ਤੇ ਇੰਟਰਨੈੱਟ ਮੀਡੀਆ ਇੰਫਲੁਐੰਸਰ ਨੇ ਨਾ ਸਿਰਫ਼ ਤਖ਼ਤਾਪਲਟ ਦਾ ਵਿਰੋਧ ਕੀਤਾ ਬਲਕਿ ਆਨਲਾਈਨ ਪਲੇਟਫਾਰਮ ’ਤੇ ਇਸ ਖ਼ਿਲਾਫ਼ ਵਿਚਾਰ ਵੀ ਪ੍ਰਗਟਾਏ ਹਨ। ਸ਼ੁੱਕਰਵਾਰ ਨੂੰ 18 ਮਸ਼ਹੂਰ ਹਸਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਤਖਤਾਪਲਟ ਖ਼ਿਲਾਫ਼ ਹੋ ਰਹੇ ਵਿਰੋਧ ਮੁਜ਼ਾਹਰਿਆਂ ’ਤੇ ਫ਼ੌਜ ਵੱਡੀ ਕਾਰਵਾਈ ਕਰ ਰਹੀ ਹੈ। ਫ਼ੌਜ ਦੀ ਕਾਰਵਾਈ ’ਚ ਹੁਣ ਤਕ 585 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਚੁੱਕੀ ਹੈ। ਮਿਆਂਮਾਰ ’ਚ ਫ਼ੌਜ ਵੱਲੋਂ ਕੀਤੇ ਗਏ ਤਖ਼ਤਾਪਲਟ ਖ਼ਿਲਾਫ਼ ਐਤਵਾਰ ਨੂੰ ਲੋਕਤੰਤਰ ਸਮਰਥਕਾਂ ਨੇ ਈਸਟਰ ਐੱਗ ਸਟ੍ਰਾਈਕ ਕੀਤੀ। ਮੁਜ਼ਾਹਰਾਕਾਰੀਆਂ ਨੇ ਈਸਟਰ ਮੌਕੇ ਸਜਾਏ ਗਏ ਇਨ੍ਹਾਂ ਆਂਡਿਆਂ ’ਤੇ ਫ਼ੌਜ ਵਿਰੋਧੀ ਨਾਅਰੇ ਲਿਖ ਰਹੇ ਸਨ। ਵਿਰੋਧ ਦੇ ਪ੍ਰਤੀਕ ਦੇ ਤੌਰ ’ਤੇ ਇਨ੍ਹਾਂ ਆਂਡਿਆਂ ਨੂੰ ਨਾ ਸਿਰਫ਼ ਜਨਤਕ ਥਾਵਾਂ ’ਤੇ ਰੱਖਿਆ ਗਿਆ ਬਲਕਿ ਇਨ੍ਹਾਂ ਤਸਵੀਰਾਂ ਨੂੰ ਇੰਟਰਨੈੱਟ ਮੀਡੀਆ ’ਤੇ ਵੀ ਸਾਂਝਾ ਕੀਤਾ ਗਿਆ।