ਮਿਆਂਮਾਰ ਵਿਚ ਹੁਣ ਤੱਕ ਮਾਰੇ ਜਾ ਚੁੱਕੇ ਹਨ 500 ਪ੍ਰਦਰਸ਼ਨਕਾਰੀ

ਨਵੀਂ ਦਿੱਲੀ, 30 ਮਾਰਚ, ਹ.ਬ. : ਮਿਆਂਮਾਰ ਵਿਚ ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ। ਸੋਮਵਾਰ ਨੂੰ ਵੀ ਮਿਆਂਮਾਰ ਸਕਿਓਰਿਟੀ ਫੋਰਸ ਨੇ ਫ਼ੌਜੀ ਸ਼ਾਸਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਜਿਸ ਵਿਚ ਪੰਜ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਤਿੰਨ ਦੀ ਮੌਤ ਯੰਗੂਨ ਵਿਚ ਤੇ ਦੋ ਦੀ ਮਿੰਗਯਾਨ ਵਿਚ ਹੋਈ ਹੈ। ਅਸਿਸਟੈਂਟਸ ਐਸੋਸੀਏਸ਼ਨ ਫਾਰ ਪੌਲੀਟਿਕਲ ਪ੍ਰਿਜ਼ਨਰਸ ਐਡਵੋਕੇਸੀ ਗਰੁੱਪ ਮੁਤਾਬਕ ਮਿਆਂਮਾਰ ਵਿਚ ਸੈਨਾ ਦੁਆਰਾ 1 ਫਰਵਰੀ ਨੂੰ ਲੋਕਤਾਂਤਰਿਕ ਸਰਕਾਰ ਦਾ ਤਖਤਾ ਪਲਟ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਸਕਿਓਰਿਟੀ ਫੋਰਸ ਦੇ ਹੱਥਾਂ ਨਾਲ ਕਰੀਬ 464 ਲੋਕ ਮਾਰੇ ਜਾ ਚੁੱਕੇ ਹਨ। ਐਡਵੋਕੇਸੀ ਗਰੁੱਪ ਦੇ ਮੁਤਾਬਕ ਇਨ੍ਹਾਂ ਦੀ ਅਸਲ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ।
ਚਸ਼ਮਦੀਦਾਂ ਮੁਤਾਬਕ ਸੋਮਵਾਰ ਨੂੰ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਸਕਿਓਰਿਟੀ ਫੋਰਸ ਨੇ ਕਾਫੀ ਜ਼ਿਆਦਾ ਸਮਰਥਾ ਵਾਲੇ ਹਥਿਆਰਾਂ ਦਾ ਇਸਤੇਮਾਲ ਕੀਤਾ। ਹਾਲਾਂਕਿ ਹੁਣ ਤੱਕ ਇਸ ਹਥਿਆਰ ਨੂੰ ਲੈ ਕੇ ਕੁਝ ਵੀ ਪੁਸ਼ਟ ਤਰ੍ਹਾਂ ਨਾਲ ਨਹੀਂ ਕਿਹਾ ਜਾ ਸਕਦੈ ਕਿ ਇਹ ਕੀ ਸੀ। ਮਿਆਂਮਾਰ ਦੇ ਸਟੇਟ ਟੈਲੀਵਿਜ਼ਨ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਸਕਿਓਰਿਟੀ ਫੋਰਸ ਨੇ ਦੰਗਾ ਰੋਕਣ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਦਾ ਇਸਤੇਮਾਲ ਕੀਤਾ। ਜਦ ਇਸ ਬਾਰੇ ਵਿਚ ਜੁੰਤਾ ਦੇ ਬੁਲਾਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨਾਕਾਮ ਰਹੀ।
ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਮਿਆਂਮਾਰ ਵਿਚ ਸਕਿਓਰਿਟੀ ਫੋਰਸ ਦੇ ਹੱਥੀ 114 ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। 1 ਫਰਵਰੀ ਤੋਂ ਹੀ ਮਿਆਂਮਾਰ ਦੀ ਸੜਕਾਂ ’ਤੇ ਲੋਕਤਾਂਤਰਿਕ ਵਿਵਸਥਾ ਨੂੰ ਬਹਾਲ ਕਰਨ ਦੀ ਮੰਗ ਹੋ ਰਹੀ ਹੈ। ਸੈਂਕੜੇ ਪ੍ਰਦਰਸ਼ਨਕਾਰੀ ਹਰ ਰੋਜ਼ਾਨਾ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਸੈਨਿਕ ਸ਼ਾਸਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਸੈÎਨਿਕ ਸ਼ਾਸਨ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਕਾਫੀ ਬੇਰਹਿਮੀ ਨਾਲ ਦਰੜ ਰਿਹਾ ਹੈ। ਦੇਸ਼ ਵਿਚ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਮੀਡੀਆ ’ਤੇ ਰੋਕ ਲਗਾ ਦਿੱਤੀ ਗਈ ਹੈ। ਤਖਤਾਪਲਟ ਤੋਂ ਬਾਅਦ ਮਿਆਂਮਾਰ ਦੀ ਚੀਫ਼ ਕਾਊਂਸਲਰ ਆਂਗ ਸਾਂਗ ਸੂ ਕੀ ਸਣੇ ਸਾਰੇ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਹੋਇਆ। ਸੈਨਿਕ ਸ਼ਾਸਨ ਦਾ ਦੋਸ਼ ਹੈ ਕਿ ਸੂ ਕੀ ਨੇ ਨਵੰਬਰ 2020 ਵਿਚ ਹੋਈ ਚੋਣਾਂ ਵਿਚ ਧਾਂਦਲੀ ਦੇ ਜ਼ਰੀਏ ਸੱਤਾ ਹਾਸਲ ਕੀਤੀ।

Video Ad
Video Ad