Home ਅਮਰੀਕਾ ਮਿਆਮੀ ਵਿਚ ਬਿਟਕੌਇਨ ਰਾਹੀਂ ਤਨਖਾਹ ਅਤੇ ਟੈਕਸ ਵਸੂਲਣ ਦੀ ਤਿਆਰੀ

ਮਿਆਮੀ ਵਿਚ ਬਿਟਕੌਇਨ ਰਾਹੀਂ ਤਨਖਾਹ ਅਤੇ ਟੈਕਸ ਵਸੂਲਣ ਦੀ ਤਿਆਰੀ

0
ਮਿਆਮੀ ਵਿਚ ਬਿਟਕੌਇਨ ਰਾਹੀਂ ਤਨਖਾਹ ਅਤੇ ਟੈਕਸ ਵਸੂਲਣ ਦੀ ਤਿਆਰੀ

ਮਿਆਮੀ, 25 ਮਾਰਚ, ਹ.ਬ. : ਮਿਆਮੀ ਦੇ ਮੇਅਰ ਫਰਾਂਸਿਸ ਸੁਆਰੇਜ ਨੇ ਕਰਮਚਾਰੀਆਂ ਦੀ ਤਨਖਾਹ ਅਤੇ ਟੈਕਸ ਬਿਟਕੌਇਨ ਰਾਹੀਂ ਲੈਣ ਦਾ ਸੁਝਾਅ ਦਿੱਤਾ ਸੀ। ਨਾਲ ਹੀ ਇਹ ਵੀ ਕਿਹਾ ਕਿ ਸ਼ਹਿਰ ਵਿਚ Îਨਿਵੇਸ਼ ਕਰਨ ਵਾਲੇ ਕ੍ਰਿਪਟੋਕਰੰਸੀ ਦਾ ਇਸਤੇਮਾਲ ਕਰਨ। ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਸਥਾਨਕ ਅਧਿਕਾਰੀਆਂ ਨੇ ਸਵੀਕਾਰ ਵੀ ਕੀਤਾ ਹੈ। ਸੁਆਰੇਜ ਇਨ੍ਹਾਂ ਦਿਨਾਂ ਮਿਆਮੀ ਸ਼ਹਿਰ ਨੂੰ ਦੁਨੀਆ ਦੀ ਕ੍ਰਿਪਟੋਕਰੰਸੀ ਕੈਪਿਟਲ ਦੀ ਪਛਾਣ ਦਿਵਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਹਨ ਕਿ ਇਨੋਵੇਸ਼ਨ ਦੀ ਅਗਲੀ ਲਹਿਰ ਇੱਥੋਂ ਚਲੇ ਅਤੇ ਅਸੀਂ ਇਸ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ਾਂ ਰੰਗ ਲਿਆਉਂਦੀ ਹੋਈ ਵੀ ਦਿਖ ਰਹੀ ਹੈ। ਮਹਾਮਰੀ ਦੌਰਾਨ ਕਈ ਤਕਨੀਤੀ ਅਤੇ ਵਿੱਤ ਸੰਸਥਾਵਾਂ ਸ਼ਹਿਰ ਵਿਚ ਆ ਚੁੱਕੀਆਂ ਹਨ। ਪਿਛਲੇ ਮਹੀਨੇ ਰਿਪਬਲਿਕਨ ਮੇਅਰ ਸੁਆਰੇਜ ਦੇ ਇਸੇ ਐਲਾਨ ਨੇ ਉਨ੍ਹਾਂ ਕ੍ਰਿਪਟੋ ਭਾਈਚਾਰੇ ਵਿਚ ਕਾਫੀ ਲੋਕਪ੍ਰਿਯ ਬਣਾ ਦਿੱਤਾ ਅਤੇ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਨੂੰ ਵੀ ਅੱਗੇ ਵਧਾÇÎੲਆ, ਉਨ੍ਹਾਂ ਟੈਕ ਕੰਪਨੀਆਂ ਤੋਂ ਕਾਫੀ ਡੋਨੇਸ਼ਨ ਵੀ ਮਿਲੀ।
ਦੂਜੇ ਪਾਸੇ ਵਿੱਤੀ ਸੰਸਥਾਵਾਂ ਨੇ ਵੀ ਮੰਨਿਆ ਕਿ ਸੁਆਰੇਜ ਦੀ ਕੋਸ਼ਿਸ਼ਾਂ ਨਾਲ ਵੱਡੇ ਪੱਧਰ ’ਤੇ ਕ੍ਰਿਪਟੋਕਰੰਸੀ ਐਕਸਚੇਂਜ ਦੇਖਣਾ ਮਿਲ ਰਿਹਾ ਹੈ। ਦਰਅਸਲ, ਮਹਾਮਾਰੀ ਦੌਰਾਨ ਕਈ ਲੋਕ ਫਲੋਰਿਡਾ ਦੀ ਸਿਲੀਕੌਨ ਵੈਲੀ ਅਤੇ ÎÇÎਨਊਯਾਰਕ ਤੋਂ ਮਿਆਮੀ ਸ਼ਿਫਟ ਹੋਏ ਹਨ। ਮੰਨਿਆ ਜਾ ਰਿਹਾ ਕਿ ਇਨ੍ਹਾਂ ਅਤੇ ਬਾਕੀ Îਨਿਵੇਸ਼ਕਾਂ ਨੂੰ ਸੁਆਰੇਜ ਲੁਭਾਉਣ ਦੀ ਕੋਸ਼ਿਸ਼ ਵਿਚ ਹਨ।