Home ਕੈਨੇਡਾ ਮਿਲਟਨ ’ਚ ਔਰਤ ਹੀ ਬਣੀ ਔਰਤ ਦੀ ਦੁਸ਼ਮਣ

ਮਿਲਟਨ ’ਚ ਔਰਤ ਹੀ ਬਣੀ ਔਰਤ ਦੀ ਦੁਸ਼ਮਣ

0

ਸੁੱਟਿਆ ਕੈਮੀਕਲ, ਹੋਈ ਗੰਭੀਰ ਜ਼ਖਮੀ
ਮਿਲਟਨ, 16 ਮਾਰਚ (ਹਮਦਰਦ ਨਿਊਜ਼ ਸਰਵਿਸ) :
ਮਿਲਟਨ ਵਿੱਚ ਇੱਕ ਔਰਤਾ ਉਸ ਸਮੇਂ ਬੁਰੀ ਤਰ੍ਹਾਂ ਝੁਲਸ ਗਈ ਜਦੋਂ ਉਸ ਦੇ ਪਰਿਵਾਰ ਦੀ ਹੀ ਕਿਸੇ ਮੈਂਬਰ ਨੇ ਉਸ ਉੱਤੇ ਕੀਤੇ ਹਮਲੇ ਵਿੱਚ ਕੈਮੀਕਲ ਪਦਾਰਥ ਉਸ ਉੱਤੇ ਪਾ ਦਿੱਤਾ।
ਹਾਲਟਨ ਪੁਲਿਸ ਨੇ ਦੱਸਿਆ ਕਿ 9 ਮਾਰਚ ਨੂੰ ਦੁਪਹਿਰੇ 1:30 ਵਜੇ ਤੋਂ ਪਹਿਲਾਂ ਇੱਕ ਮਹਿਲਾ ਸਾਇਰ ਡਰਾਈਵ ਤੇ ਮੈਕਸਟਿਡ ਕ੍ਰੀਸੈਂਟ ਏਰੀਆ ਵਿੱਚ ਸੈਰ ਕਰ ਰਹੀ ਸੀ ਜਦੋਂ ਇੱਕ ਹੋਰ ਮਹਿਲਾ ਪੈਦਲ ਹੀ ਉਸ ਕੋਲ ਆਈ ਤੇ ਇਸ ਸ਼ੱਕੀ ਮਹਿਲਾ ਨੇ ਉਸ ਮਹਿਲਾ ਉੱਤੇ ਕੈਮੀਕਲ ਸੁੱਟ ਦਿੱਤਾ। ਜਿਸ ਕਾਰਨ ਉਸ ਮਹਿਲਾ ਦੇ ਮੂੰਹ ਤੇ ਸਰੀਰ ਬੁਰੀ ਤਰ੍ਹਾਂ ਝੁਲਸ ਗਏ। ਪੁਲਿਸ ਨੇ ਦੱਸਿਆ ਕਿ ਹਮਲਾਵਰ ਮਹਿਲਾ ਨੇ ਜ਼ਖ਼ਮੀ ਮਹਿਲਾ ਦਾ ਫੋਨ ਲਿਆ ਤੇ ਉੱਥੋਂ ਭੱਜ ਗਈ।