ਮਿਸਰ ਵਿਚ ਦੋ ਟਰੇਨਾਂ ਦੀ ਟੱਕਰ ਵਿਚ ਹੋਈਆਂ 32 ਮੌਤਾਂ

ਕਾਹਿਰਾ, 27 ਮਾਰਚ, ਹ.ਬ. : ਮਿਸਰ ਵਿਚ ਸ਼ੁੱਕਰਵਾਰ ਨੂੰ ਆਹਮੋ ਸਾਹਮਣੇ ਦੋ ਟਰੇਨਾਂ ਦੀ ਟੱਕਰ ਨਾਲ ਘੱਟ ਤੋਂ ਘੱਟ 32 ਯਾਤਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਸੈਂਕੜੇ ਲੋਕ ਜ਼ਖ਼ਮੀ ਹਨ। ਜ਼ਮੀਆਂ ਵਿਚ ਜ਼ਿਆਦਾਤਰ ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੇ। ਜਿਸ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਸਕਦਾ ਹੈ। ਘਟਨਾ ਸਥਾਨ ’ਤੇ ਰਾਹਤ ਅਤੇ ਬਚਾਅ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਹਾਦਸੇ ਤੋਂ ਬਾਅਦ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਹੋ ਰਹੇ ਹਨ। ਮੁਢਲੀ ਰਿਪੋਰਟਾਂ ਦੇ ਅਨੁਸਾਰ ਇਹ ਹਾਦਸਾ ਸੋਹਾਗ ਸ਼ਹਿਰ ਦੇ ਉਤਰ ਵਿਚ ਹੋਇਆ। ਹਾਦਸੇ ਵਾਲੀ ਜਗ੍ਹਾ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 460 ਕਿਲੋਮੀਟਰ ਦੱਖਣ ਵਿਚ ਹੈ। ਮਿਸਰ ਦੇ ਸਿਹਤ ਮੰਤਰਾਲੇ ਨੇ ਇਸ ਹਾਦਸੇ ਵਿਚ ਅਜੇ ਤੱਕ 32 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਦ ਕਿ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਟਰੇਨ ਦੇ ਘੱਟ ਤੋਂ ਘੱਟ 3 ਡੱਬੇ ਪਟੜੀ ਤੋਂ ਉਤਰ ਗਏ ਹਨ।

Video Ad
Video Ad