Home ਮੰਨੋਰੰਜਨ ਮਿਸ ਪੂਜਾ ਤੇ ਕੁਮਾਰ ਸਾਨੂ ਨੇ ਲਗਵਾਇਆ ਕੋਰੋਨਾ ਦਾ ਟੀਕਾ

ਮਿਸ ਪੂਜਾ ਤੇ ਕੁਮਾਰ ਸਾਨੂ ਨੇ ਲਗਵਾਇਆ ਕੋਰੋਨਾ ਦਾ ਟੀਕਾ

0
ਮਿਸ ਪੂਜਾ ਤੇ ਕੁਮਾਰ ਸਾਨੂ ਨੇ ਲਗਵਾਇਆ ਕੋਰੋਨਾ ਦਾ ਟੀਕਾ

ਚੰਡੀਗੜ੍ਹ/ਮੁੰਬਈ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਤਹਿਤ ਮਸ਼ਹੂਰ ਹਸਤੀਆਂ ਵੀ ਟੀਕਾ ਲਗਵਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਰਹੀਆਂ ਹਨ। ਤਾਜ਼ਾ ਖ਼ਬਰ ਆ ਰਹੀ ਹੈ ਕਿ ਪੰਜਾਬੀ ਗਾਇਕਾ ਮਿਸ ਪੂਜਾ ਤੇ ਹਿੰਦੀ ਦੇ ਮਸ਼ਹੂਰ ਸਿਨੇਮਾ ਗਾਇਕ ਕੁਮਾਰ ਸਾਨੂ ਨੇ ਵੀ ਕੋਰੋਨਾ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ।
ਗਾਇਕਾ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਕੋਰੋਨਾ ਵੈਕਸੀਨ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੇ ਵੀ ਕੋਰੋਨਾ ਵੈਕਸੀਨ ਲਗਵਾਈ ਤੇ ਪੋਸਟ ਸਾਂਝੀ ਕਰਕੇ ਉਹਨਾਂ ਨੇ ਬਾਕੀਆਂ ਨੂੰ ਵੀ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਸੀ। ਦੱਸ ਦੇਈਏ ਕਿ ਹੁਣ ਤੱਕ ਧਰਮਿੰਦਰ, ਹੇਮਾ ਮਾਲਿਨੀ, ਸੈਫ ਅਲੀ ਖਾਨ, ਸਲਮਾਨ ਖਾਨ, ਸੰਜੇ ਦੱਤ, ਨੀਨਾ ਗੁਪਤਾ, ਸ਼ਰਮੀਲਾ ਟੈਗੋਰ ਅਤੇ ਸੋਨਾਲੀ ਬੇਦਰੇ ਸਣੇ ਕਈ ਸਿਤਾਰਿਆਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ। ਉੱਧਰ ਹਿੰਦੀ ਦੇ ਮਸ਼ਹੂਰ ਸਿਨੇਮਾ ਗਾਇਕ ਕੁਮਾਰ ਸਾਨੂ ਨੇ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਟੀਕਾ ਲਗਵਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।