ਔਟਵਾ, 10 ਮਈ (ਵਿਸ਼ੇਸ਼ ਪ੍ਰਤੀਨਿਧ) : ਮੀਡੀਆ ਦੀ ਆਜ਼ਾਦੀ ਨੂੰ ਜ਼ੰਜੀਰਾਂ ਵਿਚ ਜਕੜਨ ਵਾਲੀ ਲਿਬਰਲ ਪਾਰਟੀ ਦੀ ਨੀਤੀ ਬਾਰੇ ਸਪੱਸ਼ਟੀਕਰਨ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੌਮੀ ਕਨਵੈਨਸ਼ਨ ਦੌਰਾਨ ਪਾਸ ਕੀਤੇ ਮਤੇ ਨੂੰ ਉਨ੍ਹਾਂ ਦੀ ਸਰਕਾਰ ਬਿਲਕੁਲ ਲਾਗੂ ਨਹੀਂ ਕਰੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਕੈਨੇਡਾ ਵਾਸੀਆਂ ਵਾਂਗ ਲਿਬਰਲ ਪਾਰਟੀ ਨੂੰ ਵੀ ਗਲਤ ਅਤੇ ਗੁੰਮਰਾਹਕੁਨ ਜਾਣਕਾਰੀ ਪ੍ਰਤੀ ਚਿੰਤਤ ਹੋਣ ਦਾ ਹੱਕ ਹੈ ਤਾਂਕਿ ਲੋਕਾਂ ਨੂੰ ਇਸ ਤੋਂ ਸੁਰੱਖਿਅਤ ਰੱਖਿਆ ਜਾ ਸਕੇ ਪਰ ਪਾਰਟੀ ਵੱਲੋਂ ਅਪਣਾਈ ਨੀਤੀ ਨੂੰ ਸਰਕਾਰ ਦੁਆਰਾ ਲਾਗੂ ਨਹੀਂ ਕੀਤਾ ਜਾਵੇਗਾ।