Home ਤਾਜ਼ਾ ਖਬਰਾਂ ਮੁਕਤਸਰ ਸਾਹਿਬ : ਜਵਾਈ ਵਲੋਂ ਸੱਸ ਦੀ ਬੇਰਹਿਮੀ ਨਾਲ ਹੱਤਿਆ

ਮੁਕਤਸਰ ਸਾਹਿਬ : ਜਵਾਈ ਵਲੋਂ ਸੱਸ ਦੀ ਬੇਰਹਿਮੀ ਨਾਲ ਹੱਤਿਆ

0
ਮੁਕਤਸਰ ਸਾਹਿਬ : ਜਵਾਈ ਵਲੋਂ ਸੱਸ ਦੀ ਬੇਰਹਿਮੀ ਨਾਲ ਹੱਤਿਆ

ਮੁਕਤਸਰ ਸਾਹਿਬ, 25 ਜੁਲਾਈ, ਹ.ਬ. : ਮੁਕਤਸਰ ਦੇ ਪਿੰਡ ਰੁਪਾਣਾ ਵਿੱਚ ਜਵਾਈ ਨੇ ਆਪਣੀ 75 ਸਾਲਾ ਸੱਸ ਦਾ ਕਤਲ ਕਰਕੇ ਲਾਸ਼ ਨੂੰ ਕੱਪੜਿਆਂ ਹੇਠ ਛੁਪਾ ਦਿੱਤਾ। ਹਾਲਾਂਕਿ ਅਜੇ ਤੱਕ ਕਤਲ ਦਾ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਝਗੜੇ ’ਚ ਜਵਾਈ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਦੁਪਹਿਰ ਨੂੰ ਵਾਪਰੀ। ਪਰ ਦੇਰ ਰਾਤ ਪਤਾ ਲੱਗਾ। ਐਤਵਾਰ ਨੂੰ ਥਾਣਾ ਸਦਰ ਪੁਲਸ ਨੇ ਜਵਾਈ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿੰਡ ਰੁਪਾਣਾ ਦੇ ਝੁੱਗੀਆਂ ਵਾਲਾ ਵਿਹੜਾ ਦੇ ਵਸਨੀਕ ਸੁਖਵੰਤ ਸਿੰਘ ਉਰਫ ਬੱਗੂ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਤਿੰਨ ਭਰਾ ਅਤੇ ਦੋ ਭੈਣਾਂ ਹਨ। ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ, ਜਦੋਂ ਕਿ ਉਹ ਦੋਵੇਂ ਭਰਾ ਆਪਣੇ ਮਾਪਿਆਂ ਤੋਂ ਵੱਖ ਰਹਿੰਦੇ ਹਨ। ਤੀਜਾ ਭਰਾ ਮਾਪਿਆਂ ਨਾਲ ਰਹਿੰਦਾ ਹੈ। ਬੀਤੇ ਸ਼ਨੀਵਾਰ ਸਾਰੇ ਭਰਾ ਆਪੋ-ਆਪਣੇ ਕੰਮ ’ਤੇ ਗਏ ਹੋਏ ਸਨ।