Home ਤਾਜ਼ਾ ਖਬਰਾਂ ਮੁਕੇਸ਼-ਅਨਿਲ ਅੰਬਾਨੀ ਸਣੇ 11 ਲੋਕਾਂ ਤੇ ਕੰਪਨੀਆਂ ’ਤੇ ਲੱਗਿਆ 25 ਕਰੋੜ ਦਾ ਜੁਰਮਾਨਾ

ਮੁਕੇਸ਼-ਅਨਿਲ ਅੰਬਾਨੀ ਸਣੇ 11 ਲੋਕਾਂ ਤੇ ਕੰਪਨੀਆਂ ’ਤੇ ਲੱਗਿਆ 25 ਕਰੋੜ ਦਾ ਜੁਰਮਾਨਾ

0
ਮੁਕੇਸ਼-ਅਨਿਲ ਅੰਬਾਨੀ ਸਣੇ 11 ਲੋਕਾਂ ਤੇ ਕੰਪਨੀਆਂ ’ਤੇ ਲੱਗਿਆ 25 ਕਰੋੜ ਦਾ ਜੁਰਮਾਨਾ

ਮੁੰਬਈ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਸਣੇ 11 ਵਿਅਕਤੀਆਂ ਤੇ ਕੰਪਨੀਆਂ ’ਤੇ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ 25 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਟੇਕਓਵਰ ਕੋਡ ਰੇਗੁਲੇਸ਼ਨ ਦੀ ਉਲੰਘਣਾ ਅਤੇ ਸ਼ੇਅਰਹੋਲਡਿੰਗ ’ਚ ਬੇਨਿਯਮੀਆਂ ਦੇ ਮਾਮਲੇ ’ਚ ਇਹ ਜੁਰਮਾਨਾ ਲਾਇਆ ਗਿਆ।
ਸੇਬੀ ਨੇ ਆਪਣੇ 85 ਸਫ਼ਿਆਂ ਦੇ ਹੁਕਮ ਵਿੱਚ ਕਿਹਾ ਕਿ ਰਿਲਾਇੰਸ ਇਡਸਟਰੀਜ਼ ਦੇ ਪ੍ਰਮੋਟਰ ਅਤੇ ਮਾਮਲੇ ਵਿੱਚ ਸ਼ਾਮਲ ਹੋਰ ਸਬੰਧਤ ਲੋਕਾਂ ਨੇ ਕੰਪਨੀ ਦੀ ਲਗਭਗ 7 ਫੀਸਦੀ ਹਿੱਸੇਦਾਰੀ ਖਰੀਦਣ ਦੀ ਗੱਲ ਸਹੀ ਤਰੀਕੇ ਨਾਲ ਨਹੀਂ ਦੱਸੀ। ਇਹ ਮਾਮਲਾ ਜਨਵਰੀ 2020 ਦਾ ਹੈ, ਜਦੋਂ 1994 ਵਿੱਚ ਜਾਰੀ 3 ਕਰੋੜ ਵਰੰਟ ਦੀ ਤਬਦੀਲੀ ਰਾਹੀਂ ਰਿਲਾਇੰਸ ਇੰਡਸਟਰੀਜ਼ ਵਿੱਚ ਪ੍ਰਮੋਟਰ ਦੀ ਹਿੱਸੇਦਾਰੀ ਵਿੱਚ 6.83 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਦੋਸ਼ ਇਹ ਹੈ ਕਿ ਇਸ ਵਿੱਚ ਪ੍ਰਮੋਟਰ ਸਮੂਹ ਵੱਲੋਂ ਸੇਬੀ ਦੇ ਰੈਗੁਲੇਸ਼ਨ 1997 (ਸਬਸਟੈਂਸ਼ੀਅਲ ਐਕਵੀਜਿਸ਼ਨ ਆਫ਼ ਸ਼ੇਅਰਜ਼ ਐਂਡ ਟੇਕਓਵਰ) ਦੇ ਨਿਯਮਾਂ ਮੁਤਾਬਕ ਓਪਨ ਔਫਰ ਨਹੀਂ ਲਿਆ ਗਿਆ। ਨਿਯਮਾਂ ਮੁਤਾਬਕ ਜਦੋਂ ਕੋਈ ਪ੍ਰਮੋਟਰ ਗਰੁੱਪ 5 ਫੀਸਦੀ ਤੋਂ ਵੱਧ ਵਾਧੂ ਹਿੱਸੇਦਾਰੀ ਲੈ ਰਿਹਾ ਹੋਵੇ ਤਾਂ ਉਸ ਨੂੰ ਉਸੇ ਵਿੱਤੀ ਸਾਲ ਵਿੱਚ ਮਾਈਨੌਰਿਟੀ ਇਨਵੈਸਟਰਜ਼ ਲਈ ਇੱਕ ਓਪਨ ਔਫਰ ਲਿਆਉਣਾ ਹੁੰਦਾ ਹੈ।
ਆਪਣੇ ਹੁਕਮ ਵਿੱਚ ਸੇਬੀ ਨੇ ਕਿਹਾ ਕਿ ਪ੍ਰਮੋਟਰ ਗਰੁੱਪ ਅਤੇ ਹੋਰ ਮੁਲਜ਼ਮਾਂ ਨੇ ਟੇਕਓਵਰ ਰੈਗੁਲੇਸ਼ਨ 11 (1) ਦਾ ਉਲੰਘਣ ਕੀਤਾ ਹੈ। ਸੇਬੀ ਨੇ ਇਸ ਦੇ ਲਈ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ, ਕੋਕਿਲਾਬੇਨ ਅੰਬਾਨੀ, ਨੀਤਾ ਅੰਬਾਨੀ, ਟੀਨਾ ਅੰਬਾਨੀ, ਰਿਲਾਇੰਸ ਇੰਡਸਟਰੀਜ਼ ਹੋਲਡਿੰਗ, ਰਿਲਾਇੰਸ ਰਿਅਲਟੀ ਅਤੇ ਕਈ ਹੋਰ ਲੋਕਾਂ ਤੇ ਕੰਪਨੀਆਂ ’ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਸਾਰਿਆਂ ਨੂੰ ਮਿਲ ਕੇ ਭਰਨਾ ਹੋਵੇਗਾ। ਜੇਕਰ ਹੁਕਮ ਦੇ 45 ਦਿਨ ਦੇ ਅੰਦਰ ਜੁਰਮਾਨਾ ਨਹੀਂ ਭਰਿਆ ਗਿਆ ਤਾਂ ਸੇਬੀ ਇਨ੍ਹਾਂ ਲੋਕਾਂ ਵਿਰੁੱਧ ਅੱਗੇ ਕਾਰਵਾਈ ਕਰੇਗਾ।