Home ਤਾਜ਼ਾ ਖਬਰਾਂ ਮੁਹਾਲੀ ਵਿਚ ਰਿਸ਼ਵਤ ਲੈਂਦਿਆਂ ਸੁਪਰਡੈਂਟ ਇੰਜੀਨੀਅਰ ਕੀਤਾ ਕਾਬੂ

ਮੁਹਾਲੀ ਵਿਚ ਰਿਸ਼ਵਤ ਲੈਂਦਿਆਂ ਸੁਪਰਡੈਂਟ ਇੰਜੀਨੀਅਰ ਕੀਤਾ ਕਾਬੂ

0


ਮੁਹਾਲੀ, 16 ਮਈ, ਹ.ਬ. : ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਵਿੱਚ ਤਾਇਨਾਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਇੰਜਨੀਅਰ (ਕੁਆਲਿਟੀ ਕੰਟਰੋਲ) ਆਰ.ਕੇ.ਗੁਪਤਾ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅਧਿਕਾਰੀ ਨੇ ਪ੍ਰਾਜੈਕਟ ਦੇ ਬਕਾਇਆ ਬਿੱਲ ਦੇ ਨਿਪਟਾਰੇ ਦੇ ਬਦਲੇ 2 ਲੱਖ ਰੁਪਏ ਮੰਗੇ ਸਨ। ਇਹ ਕਾਰਵਾਈ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਲਖਪਤ ਰਾਏ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤ ਵਿੱਚ ਲਖਪਤ ਰਾਏ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਠੇਕੇਦਾਰ ਕੋਲ ਕੰਮ ਕਰਦਾ ਹੈ। ਮੁਕਤਸਰ ਸਾਹਿਬ ਬਲਾਕ ਦੇ ਪਿੰਡ ਕੋਟ ਭਾਈ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਸਕੀਮ ਸਬੰਧੀ ਟੈਂਡਰ ਅਲਾਟ ਕੀਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਸੁਪਰਡੈਂਟ ਇੰਜਨੀਅਰ ਆਰ.ਕੇ.ਗੁਪਤਾ ਨੇ ਬਕਾਇਆ ਬਿੱਲ ਦਾ ਨਿਪਟਾਰਾ ਕਰਨ ਲਈ ਉਕਤ ਪ੍ਰਾਜੈਕਟ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਬਦਲੇ ਉਸ ਤੋਂ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਅਖੀਰ ਸੌਦਾ ਇੱਕ ਲੱਖ ਰੁਪਏ ਵਿੱਚ ਤੈਅ ਹੋ ਗਿਆ। ਵਿਜੀਲੈਂਸ ਨੇ ਜਾਲ ਵਿਛਾ ਕੇ ਅਧਿਕਾਰੀ ਨੂੰ ਫੜ ਲਿਆ। ਸ਼ਿਕਾਇਤ ਦੀ ਪੜਤਾਲ ਉਪਰੰਤ ਬਠਿੰਡਾ ਰੇਂਜ ਵਿਜੀਲੈਂਸ ਯੂਨਿਟ ਨੇ ਜਾਲ ਵਿਛਾ ਕੇ ਸੁਪਰਡੈਂਟ ਇੰਜੀਨੀਅਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਬਠਿੰਡਾ ਦੇ ਵਿਜੀਲੈਂਸ ਥਾਣੇ ਦੇ ਸੁਪਰਡੈਂਟ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।