ਮੁੰਬਈ ਏਟੀਐਸ ਨੇ ਮਨਸੂਖ ਮਾਮਲਾ ਸੁਲਝਾਉਣ ਦਾ ਕੀਤਾ ਦਾਅਵਾ

ਮੁੰਬਈ, 25 ਮਾਰਚ, ਹ.ਬ. : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਤੋਂ ਬਰਾਮਦ ਵਿਸਫੋਟਕ ਨਾਲ ਭਰੀ ਸਕਾਰਪੀਓ ਦੇ ਕਥਿਤ ਮਾਲਕ ਮਨਸੂਖ ਹਿਰੇਨ ਦੀ ਮੌਤ ਦੇ ਮਾਮਲੇ ਵਿਚ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਮੁੰਬਈ ਦੀ ਏਟੀਐਸ ਨੇ ਇਸ ਗੁੱਥੀ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਉਸ ਦਾ ਕਹਿਣਾ ਹੈ ਕਿ ਹਿਰੇਨ ਦੀ ਹੱÎਤਿਆ ਵਿਚ ਕੁਲ ਚਾਰ ਲੋਕਾਂ ਦੇ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ। ਇਨ੍ਹਾਂ ਵਿਚੋਂ 3 ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਸੂਤਰਾਂ ਮੁਤਾਬਕ ਇਸ ਗੱਲ ਦਾ ਖੁਲਾਸਾ ਬੁਧਵਾਰ ਨੂੰ ਠਾਣੇ ਕੋਰਟ ਦੇ ਆਦੇਸ਼ ਤੋਂ ਬਾਅਦ ਐਨਆਈਏ ਨੂੰ ਸੌਂਪੀ ਰਿਪੋਰਟ ਵਿਚ ਹੋਇਆ।
ਪੜਤਾਲ ਦੌਰਾਨ ਏਟੀਐਸ ਨੂੰ ਇਹ ਵੀ ਪਤਾ ਚਲਿਆ ਕਿ ਮਨਸੂਖ ਨੂੰ ਕਲੋਰੋਫਾਰਮ ਸੁੰਘਾ ਕੇ ਬੇਹੋਸ਼ ਕੀਤਾ ਗਿਆ ਅਤੇ ਫੇਰ ਅਰਾਮ ਨਾਲ ਉਸ ਦਾ ਸਾਹ ਰੋਕ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਸਮੇਂ ਸਚਿਨ ਵਝੇ ਵੀ ਮੌਕੇ ’ਤੇ ਮੌਜੂਦ ਸੀ। ਏਟੀਐਸ ਨੂੰ ਉਸ ਦੀ ਮੋਬਾਈਲ ਲੋਕੇਸ਼ਨ ਤੋਂ ਇਸ ਦੇ ਪੁਖਤਾ ਸਬੁੂਤ ਮਿਲੇ ਹਨ।
ਸੂਤਰਾਂ ਦੀ ਮੰਨੀਏ ਤਾਂ ਕਲੋਰੋਫਾਰਮ ਨੂੰ ਮਨਸੂਖ ਦੇ ਚਿਹਰੇ ’ਤੇ ਬੰਨ੍ਹੇ ਪੰਜ ਰੁਮਾਲਾਂ ਵਿਚ ਪਾਇਆ ਗਿਆ ਸੀ ਅਤੇ ਮੰਨਿਆ ਜਾ ਰਿਹਾ ਕਿ ਸਾਹ ਰੋਕਣ ਤੋਂ ਬਾਅਦ ਮੁਲਜ਼ਮ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ ਸੀ, ਇਸ ਲਈ ਉਨ੍ਹਾਂ ਨੇ ਰੁਮਾਲ ਨੂੰ ਮਨਸੂਖ ਦੇ ਚਿਹਰੇ ’ਤੇ ਬੰਨ੍ਹ ਕੇ ਪਾਣੀ ਵਿਚ ਸੁੱਟਿਆ ਸੀ। ਹਾਲਾਂਕਿ ਚਿਹਰੇ ’ਤੇ ਬੰਨ੍ਹੇ ਰੁਮਾਲਾਂ ਨੂੰ ਦੇਖ ਕੇ ਹੀ ਇਹ ਜਤਾਇਆ ਜਾ ਰਿਹਾ ਕਿ ਮਨਸੂਖ ਦੀ ਹੱਤਿਆ ਹੋਈ ਹੈ ਅਤੇ ਉਨ੍ਹਾਂ ਨੇ ਖੁਦਕੁਸ਼ੀ ਨਹੀਂ ਕੀਤੀ ਹੈ।

Video Ad
Video Ad