ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਖ਼ਿਲਾਫ਼ ਸਿਮਰਨਜੀਤ ਮਾਨ ਦਾ ਪੁੱਤਰ ਅਦਾਲਤ ਪੁੱਜਿਆ

ਚੰਡੀਗੜ੍ਹ, 1 ਅਕਤੂਬਰ, ਹ.ਬ. : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਸਾਂਸਦ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਖ਼ਿਲਾਫ਼ ਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਜ਼ਮੀਨੀ ਵਿਵਾਦ ਵਿਚ ਅਪਣੇ ਨਾਂ ’ਤੇ 125 ਏਕੜ ਜ਼ਮੀਨ ਹੋਣ ਦਾ ਦਾਅਵਾ ਕੀਤਾ ਹੈ।
ਇਮਾਨ ਸਿੰਘ ਮੁਤਾਬਕ, ਸੀਐਮ ਅਤੇ ਪੰਚਾਇਤ ਮੰਤਰੀ ਦੇ ਅਨੁਸਾਰ ਉਨ੍ਹਾਂ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੇ ਕੋਲ ਇੰਨੀ ਜ਼ਮੀਨ ਹੈ ਤਾਂ ਉਹ ਇਸ ਨੂੰ ਸਾਬਤ ਕਰਕੇ ਦਿਖਾਓ। ਕੋਰਟ ਵਿਚ ਮਾਮਲੇ ਦੀ ਸੁਣਵਾਈ 5 ਨਵੰਬਰ ਨੂੰ ਹੋਵੇਗੀ।
ਇਮਾਨ ਸਿੰਘ ਦੇ ਵਕੀਲ ਨੇ ਦੱਸਿਆ ਕਿ ਇਮਾਨ ਸਿੰਘ ਮਾਨ ’ਤੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਇਲਜ਼ਾਮ ਹਨ, ਜੋ ਬਿਲੁਕਲ ਝੂਠ ਹਨ। ਇਮਾਨ ਸਿੰਘ ਦੇ ਨਾਂ ’ਤੇ 5 ਬਿੱਘਾ ਤੇ 14 ਬਿਸਵਾ ਜ਼ਮੀਨ ਹੈ ਜੋ ਦਾਦਾ ਨੇ ਉਨ੍ਹਾਂ ਦਿੱਤੀ ਹੈ।
ਇਮਾਨ ਸਿੰਘ ਮਾਨ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਵਿਚ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

Video Ad
Video Ad