ਮੁੱਖ ਮੰਤਰੀ ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ : ਪ੍ਰਤਾਪ ਬਾਜਵਾ

ਚੰਡੀਗੜ੍ਹ, 23 ਸਤੰਬਰ, ਹ.ਬ. : ਰਾਘਵ ਚੱਢਾ ਦੇ ਪੰਜਾਬ ਵਿਚ ਸਰਗਰਮੀ ਵਧਾਉਣ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਗੱਲ ਕਹੀ।
ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਵੇਂ ਏਕਨਾਥ ਛਿੰਦੇ ਦੀ ਪਿੱਠ ’ਤੇ ਹੱਥ ਰੱਖਿਆ ਹੈ, ਉਵੇਂ ਭਗਵੰਤ ਮਾਨ ਨੂੰ ਵੀ ਅਸ਼ੀਰਵਾਦ ਦੇਣਗੇ ਇਹ ਸਭ ਲੋਕ ਸਭਾ ਦੀਆਂ ਚੋਣਾਂ ਦੇ ਨੇੜੇ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਮਾਹੌਲ ਬਣ ਗਿਆ ਤੇ ਭਾਜਪਾ ਦਾ ਜਹਾਜ਼ ਲੱਗ ਗਿਆ ਤਾਂ ਸਾਰਿਆਂ ਨੇ ਬੈਠ ਜਾਣਾ ਹੈ। ਬਾਜਵਾ ਨੇ ਕਿਹਾ ਕਿ ਪਿਛਲੇ ਦਿਨ ‘ਆਪ’ ਦੀ ਹੋਈ ਕਾਨਫਰੰਸ ਵਿਚ ਕੇਜਰੀਵਾਲ ਨੇ ਸਰਕਾਰ ਦੇ ਦੂਜੇ ਨੰਬਰ ਦੇ ਮੰਤਰੀ ਨੂੰ ਮੰਚ ’ਤੇ ਬਿਠਾ ਕੇ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।

Video Ad
Video Ad