
ਅਮਿਤ ਸ਼ਾਹ ਨੇ ਦਿਨਕਰ ਗੁਪਤਾ ਨੂੰ ਦਿੱਤੀ ਜਾਂਚ ਦੀ ਜ਼ਿੰਮੇਵਾਰੀ
ਚੰਡੀਗੜ੍ਹ, 4 ਅਗਸਤ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਕੌਮੀ ਜਾਂਚ ਏਜੰਸੀ ਨੂੰ ਅੱਤਵਾਦੀ Çਲੰਕ ਮਿਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਵਰਤਮਾਨ ਵਿਚ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਹੈ।
ਜਲਦ ਹੀ ਐਨਆਈਏ ਦੀ ਟੀਮ ਪੰਜਾਬ ਸਣੇ ਹਰਿਆਣਾ ਅਤੇ ਰਾਜਸਥਾਨ ਵਿਚ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਰਿਕਾਰਡ ਖੰਗਾਲੇਗੀ। ਐਨਆਈਏ ਨੁੂੰ ਅੱਤਵਾਦੀ Çਲੰਕ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਦੇ ਦੌਰਾਨ ਮਿਲਿਆ ਹੈ।