Home ਤਾਜ਼ਾ ਖਬਰਾਂ ਮੂਸੇਵਾਲਾ ਕਤਲ ਮਾਮਲੇ ਵਿਚ ਗੈਂਗਸਟਰ ਰਾਜਵੀਰ ਕੋਲੋਂ ਜੱਗੂ ਭਗਵਾਨਪੁਰੀਆ ਦੇ ਸਾਮਹਣੇ ਬਿਠਾ ਕੇ ਹੋਵੇਗੀ ਪੁੱਛਗਿੱਛ

ਮੂਸੇਵਾਲਾ ਕਤਲ ਮਾਮਲੇ ਵਿਚ ਗੈਂਗਸਟਰ ਰਾਜਵੀਰ ਕੋਲੋਂ ਜੱਗੂ ਭਗਵਾਨਪੁਰੀਆ ਦੇ ਸਾਮਹਣੇ ਬਿਠਾ ਕੇ ਹੋਵੇਗੀ ਪੁੱਛਗਿੱਛ

0
ਮੂਸੇਵਾਲਾ ਕਤਲ ਮਾਮਲੇ ਵਿਚ ਗੈਂਗਸਟਰ ਰਾਜਵੀਰ ਕੋਲੋਂ ਜੱਗੂ ਭਗਵਾਨਪੁਰੀਆ ਦੇ ਸਾਮਹਣੇ ਬਿਠਾ ਕੇ ਹੋਵੇਗੀ ਪੁੱਛਗਿੱਛ

ਲੁਧਿਆਣਾ, 1 ਫ਼ਰਵਰੀ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਰਾਜਵੀਰ ਰਵੀ ਰਾਜਗੜ੍ਹ ਨੂੰ ਸ਼ੱਕੀ ਮੰਨਿਆ ਜਾਂਦਾ ਹੈ। ਮੋਹਾਲੀ ਪੁਲਿਸ ਕੋਲ 4 ਦਿਨ ਦੇ ਰਿਮਾਂਡ ’ਤੇ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਰਵੀ ਰਾਜਗੜ੍ਹ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿਛ ਕੀਤੀ ਜਾਵੇਗੀ। ਰਾਜਵੀਰ ਨੂੰ 4 ਦਿਨ ਪਹਿਲਾਂ ਏਜੀਟੀਐਫ ਨੇ ਮੋਹਾਲੀ ਤੋਂ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ। ਜੱਗੂ ਭਗਵਾਨਪੁਰੀਆ ’ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਰਾਜਵੀਰ ਗੈਂਗਸਟਰ ਲਾਰੈਂਸ ਦਾ ਖਾਸ ਹੈ। ਰਾਜਵੀਰ ਮੂਸੇਵਾਲਾ ਕਤਲ ਕੇਸ ਵਿੱਚ ਕਈ ਰਾਜ਼ ਖੋਲ੍ਹ ਸਕਦਾ ਹੈ। ਰਾਜਵੀਰ ਰਵੀ ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਕਸਬੇ ਦੇ ਪਿੰਡ ਰਾਜਗੜ੍ਹ ਦਾ ਵਸਨੀਕ ਹੈ। ਉਸ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਦੁਬਈ ਭੇਜਣ ਲਈ ਲੁਧਿਆਣੇ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ।
ਇਸ ਤੋਂ ਲਾਰੇਂਸ ਦੇ ਫਿਰੌਤੀ ਦਾ ਕਾਲਾ ਕਾਰੋਬਾਰ ਚੱਲ ਰਿਹਾ ਹੈ। ਲਾਰੈਂਸ ਦੇ ਭਰਾ ਅਨਮੋਲ ਨੂੰ ਰਾਜਵੀਰ ਨੇ ਜਾਅਲੀ ਪਾਸਪੋਰਟ ਬਣਾ ਕੇ ਦੁਬਈ ਭੇਜਿਆ ਸੀ।