ਮੂਸੇਵਾਲਾ ਦੇ ਗੀਤਾਂ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ

ਚੰਡੀਗੜ੍ਹ, 18 ਜੂਨ, ਹ.ਬ. : ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਹਫ਼ਤੇ ਹੋ ਚੁੱਕੇ ਹਨ, ਪਰ ਉਨ੍ਹਾਂ ਦੇ ਗੀਤਾਂ ਦਾ ਜਾਦੂ ਹਾਲੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਿੱਧੂ ਦੇ ਕਈ ਗੀਤ ਉਨ੍ਹਾਂ ਦੇ ਮਰਨ ਤੋਂ ਬਾਅਦ ਹਾਲੇ ਤੱਕ ਟਰੈਂਡਿੰਗ ਵਿੱਚ ਹਨ। ਹੁਣ ਮੂਸੇਵਾਲਾ ਦੇ ਗਾਏ ਗੀਤ 295 ਨੂੰ ਬਿਲਬੋਰਡ ਗਲੋਬਲ 200 ਚਾਰਟ ਵਿਚ ਜਗ੍ਹਾ ਮਿਲੀ ਹੈ। ਇਹੀ ਨਹੀਂ ਉਨ੍ਹਾਂ ਦਾ ਇਹ ਗੀਤ ਯੂਟਿਊਬ ਦੇ ਟੌਪ 3 ਗੀਤਾਂ ਵਿੱਚ ਸ਼ਾਮਲ ਹੈ। ਇੱਥੋਂ ਹੀ ਮੂਸੇਵਾਲਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 295 ਗੀਤ ਨੂੰ ਯੂਟਿਊਬ ’ਤੇ 20 ਕਰੋੜ ਤੋਂ ਵੀ ਜ਼ਿਆਦਾ ਵਾਰੀ ਦੇਖਿਆ ਜਾ ਚੁੱਕਿਆ ਹੈ।, ਸਿਧੂ ਮੁਸੇਵਾਲਾ ਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਗੀਤ ਹਮੇਸਾਂ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ।

Video Ad
Video Ad