ਮੂਸੇਵਾਲੇ ’ਤੇ ਗੋਲੀਆਂ ਚਲਾਉਣ ਵਾਲੇ ਮਨਪ੍ਰੀਤ ਮੰਨੂ ਦੇ ਘਰ ’ਤੇ ਲਾਇਆ ਪੁਲਸ ਨੇ ਨੋਟਿਸ

ਮੋਗਾ, 22 ਜੂਨ, ਹ.ਬ. : ਮਨਪ੍ਰੀਤ ਮੰਨੂ ਦਾ ਪਿੰਡ ਵਿੱਚ ਚਾਲ ਚਲਣ ਬਹੁਤ ਵਧੀਆ ਸੀ ਅਜਿਹਾ ਉਸ ਨੇ ਪਿੰਡ ਵਿੱਚ ਕੋਈ ਕੰਮ ਨਹੀਂ ਕੀਤਾ ਜਿਸ ਤੋਂ ਕਦੇ ਪਿੰਡ ਵਾਸੀ ਪਰੇਸ਼ਾਨ ਹੋਏ ਹੋਣ । ਪੰਜਾਬ ਦੇ ਪ੍ਰਸਿੱਧ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਐਲਾਨੇ ਮਨਪ੍ਰੀਤ ਸਿੰਘ ਮੰਨੂ ਦੇ ਘਰ ਅੱਗੇ ਪੰਜਾਬ ਪੁਲਸ ਨੇ ਨੋਟਿਸ ਲਾ ਦਿੱਤਾ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜਦੋਂ ਪਿੰਡ ਵਿੱਚ ਵਾਰ ਵਾਰ ਪੁਲਿਸ ਜਾਂਦੀ ਤਾਂ ਉਥੇ ਡਰ ਦਾ ਮਾਹੌਲ ਬਣ ਜਾਂਦਾ। ਇਸ ਮੌਕੇ ’ਤੇ ਮਨਪ੍ਰੀਤ ਸਿੰਘ ਮੰਨੂ ਦੇ ਵਾਰਡ ਦੇ ਰਹਿਣ ਵਾਲੇ ਭਗਵਾਨ ਸਿੰਘ ਦਾ ਕਹਿਣਾ ਹੈ ਕਿ ਅੱਜ ਤਕ ਮਨੂੰ ਨੇ ਅਜਿਹੀ ਕੋਈ ਵੀ ਪਹਿਲਾਂ ਪਿੰਡ ਵਿਚ ਗੱਲਬਾਤ ਨਹੀਂ ਕੀਤੀ ਜਿਸ ’ਤੇ ਉਸ ਉਪਰ ਕਿੰਤੂ ਪ੍ਰੰਤੂ ਉਠਦੇ ਹਨ । ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਮਨਪ੍ਰੀਤ ਸਿੰਘ ਮੰਨੂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੋਵੇਗਾ । ਪਿੰਡ ਵਾਸੀ ਨਿਰਮਲ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਮੰਨੂ ਨੇ ਮੇਰੇ ਕੋਲ ਤਿੰਨ ਤੋਂ ਚਾਰ ਸਾਲ ਲੱਕੜ ਦਾ ਕੰਮ ਕੀਤਾ ਹੈ ਅਤੇ ਉਹ ਬਹੁਤ ਹੀ ਵਧੀਆ ਤੇ ਇਮਾਨਦਾਰ ਵਿਅਕਤੀ ਸੀ, ਸਮੇਂ ਦੇ ਹਾਲਾਤਾਂ ਤੇ ਸਰਕਾਰਾਂ ਦੀਆਂ ਨਲਾਇਕੀਆਂ ਨੇ ਮਨਪ੍ਰੀਤ ਸਿੰਘ ਮੰਨੂੰ ਨੂੰ ਅਜਿਹੇ ਹਾਲਾਤਾਂ ਵਿਚ ਲੈ ਆਉਂਦਾ ਤੇ ਅੱਜ ਉਹ ਅਜਿਹੀ ਘਟਨਾ ਵਿੱਚ ਫਸ ਗਿਆ । ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪੂਰੀ ਤਰ੍ਹਾਂ ਨਾਲ ਸਹਿਮ ਦਾ ਮਾਹੌਲ ਹੈ ਤੇ ਸ਼ਾਮ ਨੂੰ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਤਕ ਨਹੀਂ ਨਿਕਲ ਲੈਂਦੇ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਅੱਠ ਦਿਨਾਂ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਰ ਨੂੰ ਜਿੰਦਰਾ ਲਗਾ ਕੇ ਕਿਤੇ ਹੋਰ ਜਗ੍ਹਾ ਰਹਿ ਰਹੇ ਹਨ.

Video Ad
Video Ad