ਮੇਰਾ ਦੂਸਰਾ ਸੁਰੱਖਿਆ ਕਰਮਚਾਰੀ ਹਰਜੀਤ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ : ਖਹਿਰਾ

ਭੁਲੱਥ, 18 ਮਾਰਚ (ਅਜੈ ਗੋਗਨਾ )— ਹਲਕਾ ਭੁਲੱਥ ਤੋ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਤੇ ਸਾਬਕਾ ਨੇਤਾ ਸ: ਸੁਖਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੂੰ ਇਹ ਦੱਸਦਿਆਂ ਬਹੁਤ ਹੀ ਦੁੱਖ ਹੋ ਰਿਹਾ ਹੈ ਕਿ ਮੇਰਾ ਇੱਕ ਹੋਰ ਪੀਐਸੳ ( ਸੁਰੱਖਿਆ ਕਰਮਚਾਰੀ ) ਏਐਸਆਈ ਹਰਜੀਤ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਬੀਤੀ 9 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ ) ਦੀ ਰੇਡ ਦੋਰਾਨ ਮੇਰੇ ਚੰਡੀਗੜ੍ਹ ਗ੍ਰਹਿ ਵਿਖੇ ਉਹ ਉਥੇ ਮੋਜੂਦ ਸੀ।ਅਤੇ ਈ.ਡੀ ਅਧਿਕਾਰੀਆਂ ਨੇ ਰੇਡ ਸਮੇਂ ਆਪਣੇ ਨੈਗੇਟਿਵ ਸਰਟੀਫਿਕੇਟ ਕਿਉਂ ਨਹੀਂ ਪੇਸ਼ ਕੀਤੇ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਹਰ ਇਕ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।

Video Ad
Video Ad