Home ਤਾਜ਼ਾ ਖਬਰਾਂ ਮੇਰੀ ਪਤਨੀ ਨੇ ਦੋ ਸਾਲ ’ਚ ਤਿੰਨ ਵਾਰ ਮੈਨੂੰ ਕੁੱਟਿਆ

ਮੇਰੀ ਪਤਨੀ ਨੇ ਦੋ ਸਾਲ ’ਚ ਤਿੰਨ ਵਾਰ ਮੈਨੂੰ ਕੁੱਟਿਆ

0
ਮੇਰੀ ਪਤਨੀ ਨੇ ਦੋ ਸਾਲ ’ਚ ਤਿੰਨ ਵਾਰ ਮੈਨੂੰ ਕੁੱਟਿਆ

ਕਾਂਗਰਸੀ ਐਮਐਲਏ ਦੇ ਪਤੀ ਨੇ ਇੰਗਲੈਂਡ ਤੋਂ ਸੋਸ਼ਲ ਮੀਡੀਆ ’ਤੇ ਕੀਤਾ ਪੋਸਟ
ਰਾਏਪੁਰ, 4 ਫਰਵਰੀ, ਹ.ਬ. : ਛੱਤੀਸਗੜ੍ਹ ਦੇ ਬੈਕੁੰਠਪੁਰ ਵਿਧਾਨ ਸਭਾ ਤੋਂ ਕਾਂਗਰਸੀ ਵਿਧਾਇਕ ਅੰਬਿਕਾ ਸਿੰਘਦਿਓ ਦੇ ਪਤੀ ਨੇ ਉਸ ’ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਕਾਂਗਰਸ ਵਿਧਾਇਕ ਦੇ ਪਤੀ ਅਮਿਤਾਵੋ ਕੁਮਾਰ ਘੋਸ਼ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਨੂੰ ਸਰਗਰਮ ਰਾਜਨੀਤੀ ਛੱਡਣ ਦੀ ਅਪੀਲ ਕੀਤੀ ਹੈ।
ਕਾਂਗਰਸੀ ਵਿਧਾਇਕ ਦੇ ਪਤੀ ਨੇ ਪੋਸਟ ’ਚ ਲਿਖਿਆ ਕਿ ਉਨ੍ਹਾਂ ਨੇ ਦੋ ਸਾਲਾਂ ’ਚ ਤਿੰਨ ਵਾਰ ਉਸ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਮੇਰੇ ਕੋਲ ਇਸ ਦਾ ਸਬੂਤ ਹੈ। ਵਿਧਾਇਕ ਅੰਬਿਕਾ ਸਿੰਘਦੇਵ ਦੇ ਪਤੀ ਇੰਗਲੈਂਡ ਰਹਿੰਦੇ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਸਾਡੀ ਪਤਨੀ ਨੂੰ ਸਰਗਰਮ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮਹਿਲਾ ਵਿਧਾਇਕ ਨੇ ਪਤੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਦਰਅਸਲ, ਵਿਧਾਇਕ ਅਤੇ ਸੰਸਦੀ ਸਕੱਤਰ ਅੰਬਿਕਾ ਸਿੰਘਦਿਓ ਦੇ ਪਤੀ ਅਮਿਤਾਵੋ ਕੁਮਾਰ ਘੋਸ਼ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਨੂੰ ਸਰਗਰਮ ਰਾਜਨੀਤੀ ਛੱਡਣ ਦੀ ਅਪੀਲ ਕੀਤੀ ਸੀ। ਸੋਸ਼ਲ ਮੀਡੀਆ ’ਤੇ ਉਸ ਦੀ ਪੋਸਟ ਵਾਇਰਲ ਹੋ ਗਈ। ਉਨ੍ਹਾਂ ਵਿਧਾਇਕ ਪਤਨੀ ਦੇ ਪੀ.ਏ ਭੁਪਿੰਦਰ ਸਿੰਘ ਅਤੇ ਵਿਨੈ ਜੈਸਵਾਲ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਹੁਣ ਇਸ ਅਹੁਦੇ ’ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ।