
ਚੰਡੀਗੜ੍ਹ, 25 ਜੁਲਾਈ, ਹ.ਬ. : ਅੰਮ੍ਰਿਤਸਰ ਵਿਚ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਐਨਕਾਊਂਟਰ ’ਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲ੍ਹਿਆ ਹੈ। ਗੋਲਡੀ ਬਰਾੜ ਨੇ ਕਿਹਾ ਕਿ ਮੈਂ ਇਨ੍ਹਾਂ ਦੋਵਾਂ ਨੂੰ ਸਰੰਡਰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਤੈਨੂੰ ਅਪਣੀ ਆਖਰੀ ਪਰਫਾਰਮੈਂਸ ਦਿਖਾ ਕੇ ਜਾਵਾਂਗੇ। ਰੂਪਾ ਅਤੇ ਮਨੂੰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਇਹ ਕਤਲ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਕਰਵਾਇਆ ਸੀ। ਗੋਲੜੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਐਨਕਾਊਂਟਰ ਦੇ ਬਾਰੇ ਵਿਚ ਬਿਆਨ ਦਿੱਤਾ ਹੈ।