Home ਤਾਜ਼ਾ ਖਬਰਾਂ ਮੈਂ ਵੀਕੇ ਜੰਜੁਆ ਨਹੀਂ, ਵਿਜੇ ਕੁਮਾਰ ਜੰਜੁਆ ਹਾਂ

ਮੈਂ ਵੀਕੇ ਜੰਜੁਆ ਨਹੀਂ, ਵਿਜੇ ਕੁਮਾਰ ਜੰਜੁਆ ਹਾਂ

0
ਮੈਂ ਵੀਕੇ ਜੰਜੁਆ ਨਹੀਂ, ਵਿਜੇ ਕੁਮਾਰ ਜੰਜੁਆ ਹਾਂ

ਮੁੱਖ ਸਕੱਤਰ ਨੇ ਅਫ਼ਸਰਾਂ ਨੂੰ ਪੂਰਾ ਨਾਂ ਲਿਖਣ ਦੇ ਦਿੱਤੇ ਆਦੇਸ਼
ਚੰਡੀਗੜ੍ਹ, 28 ਜੁਲਾਈ, ਹ.ਬ. : ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੁਆ ਨੂੰ ਪੂਰਾ ਨਾਂ ਪਸੰਦ ਹੈ। ਉਨ੍ਹਾਂ ਨੇ ਆਦੇਸ਼ ਦਿੱਤਾ ਕਿ ਉਨ੍ਹਾਂ ਦਾ ਪੂਰਾ ਨਾਂ ਵਿਜੇ ਕੁਮਾਰ ਜੰਜੁਆ ਹੀ ਲਿਖਿਆ ਜਾਵੇ। ਇਸ ਸਬੰਧ ਵਿਚ ਸਾਰੇ ਸਰਕਾਰੀ ਵਿਭਾਗਾਂ ਨੂੰ ਪੱਤਰ ਵੀ ਲਿਖਿਆ ਹੈ। ਜੰਜੁਆ ਨੂੰ ਹਾਲ ਹੀ ਵਿਚ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਵਿਚ ਨਿਯੁਕਤ ਕੀਤੇ ਅਨਿਰੁਧ ਤਿਵਾੜੀ ਦੀ ਜਗ੍ਹਾ ਲਈ ਹੈ। ਹਾਲਾਂਕਿ ਉਨ੍ਹਾਂ ਦੇ ਪੂਰੇ ਨਾਂ ਲਿਖੇ ਜਾਣ ਦੇ ਆਦੇਸ਼ ਦੇ ਪਿੱਛੇ ਦਾ ਮਾਜਰਾ ਕੀ ਹੈ? ਇਸ ਨੂੰ ਲੈ ਕੇ ਅਫਸਰ ਵੀ ਭੰਬਲਭੂਸੇ ਵਿਚ ਹਨ।
ਵੀਕੇ ਜੰਜੁਆ ਦੀ ਪ੍ਰਮੋਸ਼ਨ ਅਤੇ ਨਿਯੁਕਤੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ। ਪਟਿਸ਼ਨ ਦਾਇਰ ਕਰਨ ਵਾਲੇ ਟੀਆਰ ਮਿਸ਼ਰਾ ਦਾ ਕਹਿਣਾ ਹੈ ਕਿ ਜੰਜੁਆ ਦੇ ਖ਼ਿਲਾਫ਼ ਕਰਪਸ਼ਨ ਕੇਸ ਪੈਂਡਿੰਗ ਹਨ। ਵੀਕੇ ਜੰਜੁਆ ਨੂੰ ਡਾਇਰੈਕਟਰ ਇੰਡਸਟਰੀਜ਼ ਰਹਿੰਦੇ ਹੋਏ 9 ਨਵੰਬਰ 2009 ਨੂੰ ਕਥਿਤ ਤੌਰ ’ਤੇ 2 ਲੱਖ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਬਿਓਰੋ ਨੇ ਗ੍ਰਿਫਤਾਰ ਕੀਤਾ ਸੀ। ਇਹ ਰਕਮ ਲੁਧਿਆਣਾ ਦੇ ਕਾਰੋਬਾਰੀ ਤੋਂ ਲੈਣ ਦਾ ਦਾਅਵਾ ਕੀਤਾ ਗਿਆ ਸੀ। ਉਸੇ ਦਿਨ ਜੰਜੁਆ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਅਹੁਦੇ ਤੋਂ ਹਟਾ ਦਿੱਤਾ ਗਿਆ।