ਇਸਲਾਮਾਬਾਦ, 25 ਮਈ, ਹ.ਬ. : ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਦੇ ਸਿਤਾਰੇ ਇਨ੍ਹੀਂ ਦਿਨੀਂ ਖਰਾਬ ਚੱਲ ਰਹੇ ਹਨ। ਇਕ ਪਾਸੇ ਜਿੱਥੇ ਫੌਜ ਅਤੇ ਸਰਕਾਰ ਉਸ ਨੂੰ ਜੇਲ੍ਹ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉਸ ਦੇ ਕਰੀਬੀ ਦੋਸਤ ਵੀ ਉਸ ਤੋਂ ਦੂਰੀ ਬਣਾਉਣ ਲੱਗੇ ਹਨ। ਪਰੇਸ਼ਾਨ ਇਮਰਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ‘ਸੱਤਾ ਵਿੱਚ ਕਿਸੇ ਵੀ ਵਿਅਕਤੀ’ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਮਰਾਨ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਬੁੱਧਵਾਰ ਨੂੰ ਉਨ੍ਹਾਂ ਦੇ ਸਭ ਤੋਂ ਕਰੀਬੀ ਨੇਤਾ ਫਵਾਦ ਚੌਧਰੀ ਨੇ ਵੀ ਪੀਟੀਆਈ ਤੋਂ ਦੂਰੀ ਬਣਾ ਲਈ ਹੈ। ਚੌਧਰੀ ਵਰਗੇ ਪਾਰਟੀ ਛੱਡਣ ਵਾਲੇ ਆਗੂਆਂ ਦੀ ਸੂਚੀ ਲੰਬੀ ਹੈ।