Home ਤਾਜ਼ਾ ਖਬਰਾਂ ਮੈਕਸਿਕੋ ਵਿਚ ਟਰੱਕ ’ਚ ਫਸੇ 94 ਪਰਵਾਸੀਆਂ ਨੇ ਖੁਦ ਨੂੰ ਮਸਾਂ ਬਚਾਇਆ

ਮੈਕਸਿਕੋ ਵਿਚ ਟਰੱਕ ’ਚ ਫਸੇ 94 ਪਰਵਾਸੀਆਂ ਨੇ ਖੁਦ ਨੂੰ ਮਸਾਂ ਬਚਾਇਆ

0
ਮੈਕਸਿਕੋ ਵਿਚ ਟਰੱਕ ’ਚ ਫਸੇ 94 ਪਰਵਾਸੀਆਂ ਨੇ ਖੁਦ ਨੂੰ ਮਸਾਂ ਬਚਾਇਆ

ਮੈਕਸਿਕੋ ਸਿਟੀ, 29 ਜੁਲਾਈ, ਹ.ਬ. : ਮੈਕਸਿਕੋ ਦੇ ਵੈਰਾਕਰੂਜ਼ ਵਿਚ ਸੜਕ ’ਤੇ ਪਰਵਾਸੀਆਂ ਨਾਲ ਭਰੇ ਮਾਲਵਾਹਕ ਟਰੱਕ ਨੂੰ ਰਸਤੇ ’ਚ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਵਿਚ ਮੌਜੂਦ 94 ਪਰਵਾਸੀਆਂ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾਇਆ।
ਬੀਤੇ ਦਿਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵੈਰਾਕਰੂਜ਼ ਵਿਚ ਪਰਵਾਸੀਆਂ ਸਬੰਧੀ ਮਾਮਲਿਆਂ ਦੇ ਮੁਖੀ ਕਾਰਲੋਸ ਐਨਰਿਕ ਨੇ ਦੱਸਿਆ ਕਿ ਪਰਵਾਸੀਆਂ ਨੇ ਬਾਹਰ ਨਿਕਲਣ ਦੇ ਲਈ ਮਾਲਵਾਹਕ ਕੰਟੇਨਰ ਵਿਚ ਛੇਕ ਕੀਤਾ ਅਤੇ ਕੁਝ ਲੋਕ ਕੰਟੇਨਰ ਦੀ ਛੱਤ ਰਾਹੀਂ ਬਾਹਰ ਆ ਗਏ। ਕੰਟੇਨਰ ਦੀ ਛੱਤ ਤੋਂ ਛਾਲ ਮਾਰਨ ਤੇ ਕੁਝ ਪਰਵਾਸੀ ਜ਼ਖਮੀ ਹੋ ਗਏ। ਹਾਲਾਂਕਿ ਇਸ ਵਿਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।