ਮੈਕਸਿਕੋ ਵਿਚ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਨਕਲੀ ਕੋਰੋਨਾ ਵੈਕਸੀਨ ਲਗਾਈ

ਮੈਕਸਿਕੋ, 26 ਮਾਰਚ, ਹ.ਬ. : ਕੋਰੋਨਾ ਵੈਕਸੀਨ ਦੇ ਆਉਣ ਤੋਂ ਬਾਅਦ ਇਹ ਸ਼ੱਕ ਜਤਾਇਆ ਜਾ ਰਿਹੈ ਸੀ ਕਿ ਨਕਲੀ ਵੈਕਸੀਨ ਦਾ ਬਾਜ਼ਾਰ ਵੀ ਸਜਣ ਲੱਗੇਗਾ। ਅਜਿਹਾ ਹੀ ਮੈਕਸਿਕੋ ਵਿਚ ਹੋਇਆ। ਮੈਕਸਿਕੋ ਦੇ ਸਿਹਤ ਬੋਰਡ ਨੇ ਅਪਣੀ ਜਾਂਚ ਵਿਚ ਖੁਲਾਸਾ ਕੀਤਾ ਹੈ ਕਿ ਹੋਂਡੁਰਾਸ ਸਥਿਤ ਕੱਪੜਾ ਕੰਪਨੀ ਦੇ ਹਜ਼ਾਰ ਤੋਂ ਜ਼ਿਆਦਾ ਕਾਮਿਆਂ ਨੂੰ ਨਕਲੀ ਸਪੁਤਨਿਕ ਵੀ ਵੈਕਸੀਨ ਦੇ ਦਿੱਤੀ ਗਈ।
ਹੋਂਡੁਰਾਨ ਦੀ ਕੱਪੜਾ ਕੰਪਨੀ ਗਰੁੱਪੋ ਕਰੀਮ ਦਾ ਮਾਲਕ ਮੁਹੰਮਦ ਯੂਸੁਫ ਅਮਦਾਨੀ ਬਾਈ ਹੈ ਜੋ ਪਾਕਿਸਤਾਨ ਦਾ ਮੂਲ ਨਿਵਾਸੀ ਹੈ। ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਮੈਕਸਿਕੋ ਸਰਕਾਰ ਅਮਦਾਨੀ ਬਾਈ ਦੀ ਭਾਲ ਕਰ ਰਹੀ ਹੈ।
ਸਥਾਨਕ ਅਖ਼ਬਾਰ ਮੁਤਾਬਕ, ਜਾਂਚ ਵਿਚ ਪਤਾ ਚਲਿਆ ਕਿ ਇਹ ਵੈਕਸੀਨ ਗਰੁੱਪੋ ਕਰੀਮ ਦੇ ਮਜ਼ਦੂਰਾਂ ਤੋਂ ਇਲਾਵਾ ਹੋਰ ਕਾਰੋਬਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ। ਇਹ ਗਰੁੱਪੋ ਕੰਪਨੀ ਦੇ ਮਾਲਕ ਮੁਹੰਮਦ ਯੂਸੁਫ ਦੇ ਕਰੀਬੀ ਸੀ। ਇਸ ਨਕਲੀ ਵੈਕਸੀਨ ਦੀ ਖੁਰਾਕ ਪਹਿਲਾਂ ਦਸ ਮਾਰਚ ਨੂੰ ਇੱਕ ਕਲੀਨਿਕ ਵਿਚ ਦਿੱਤੀ ਗਈ ਸੀ। ਇਸ ਦਾ ਮਾਲਕ ਵੀ ਅਮਦਾਨੀ ਬਾਈ ਹੈ। ਗਰੁਪੋ ਕਰੀਮ ਦੀ ਕੱਪੜਾ ਫੈਕਟਰੀ ਵਿਚ ਕੰਮ ਕਰਨ ਵਾਲਿਆਂ ਨੂੰ 15 ਮਾਰਚ ਨੂੰ ਵੈਕਸੀਨ ਦਿੱਤੀ ਗਈ ਸੀ।
ਮੁਹੰਮਦ ਯੂਸੁਫ ਸੰਯੁਕਤ ਰਾਜ ਅਮਰੀਕਾ, ਪਨਾਮਾ, ਡੈਮੀਨਿਕਨ ਗਣਰਾਜ, ਗਵਾਟੇਮਾਲਾ ਅਤੇ Îਨਿਕਾਰਾਗੁਆ ਵਿਚ ਟੈਕਸਟਾਈਲ ਕੰਪਨੀਆਂ ਦਾ ਮਾਲਕ ਹੈ। ਯੂਸੁਫ ਨੂੰ ਹੋਂਡੁਰਾਸ ਦਾ ਸਭ ਤੋਂ ਅਮੀਰ ਆਮਮੀ ਮੰਨਿਆ ਜਾਂਦਾ ਹੈ।

Video Ad
Video Ad