ਮੈਕਸੀਕੋ, 15 ਮਈ, ਹ.ਬ. : ਦੁਨੀਆ ਭਰ ਵਿੱਚ ਸੜਕ ਹਾਦਸਿਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਸੜਕ ਸੁਰੱਖਿਆ ਹਰ ਦੇਸ਼ ਵਿੱਚ ਬਹੁਤ ਜ਼ਰੂਰੀ ਹੈ, ਪਰ ਇਸ ਦੀ ਕੁਤਾਹੀ ਕਾਰਨ ਅਕਸਰ ਸੜਕ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਹਾਲ ਹੀ ’ਚ ਮੈਕਸੀਕੋ ’ਚ ਇਸੇ ਤਰ੍ਹਾਂ ਦੇ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਮੈਕਸੀਕੋ ਵਿੱਚ ਐਤਵਾਰ ਨੂੰ ਇੱਕ ਹਾਈਵੇਅ ਉਤੇ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ। ਇਹ ਹਾਦਸਾ ਦੇਸ਼ ਦੇ ਉੱਤਰੀ ਰਾਜ ਤਾਮਉਲੀਪਾਸ ਵਿੱਚ ਰਾਜਧਾਨੀ ਸਿਉਦਾਦ ਵਿਕਟੋਰੀਆ ਅਤੇ ਜ਼ਰਾਗੋਜ਼ਾ ਦੇ ਵਿਚਕਾਰ ਇੱਕ ਹਾਈਵੇਅ ਉਤੇ ਟਰੱਕ ਅਤੇ ਇੱਕ ਯਾਤਰੀ ਵੈਨ ਵਿਚਕਾਰ ਹੋਇਆ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਨੂੰ ਮੌਕੇ ’ਤੇ ਹੀ ਅੱਗ ਲੱਗ ਗਈ। ਮੈਕਸੀਕੋ ਵਿੱਚ ਹੋਏ ਇਸ ਭਿਆਨਕ ਸੜਕ ਹਾਦਸੇ ਵਿੱਚ 26 ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਨ੍ਹਾਂ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ। ਜਾਣਕਾਰੀ ਦਿੰਦਿਆਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੜਕ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।