ਟਾਈਟਲ-42 ਹਟਣ ਮਗਰੋਂ ਜਾਗੀ ਉਮੀਦ ਦੀ ਨਵੀਂ ਕਿਰਨ
ਮੈਕਸਿਕੋ, 14 ਮਈ (ਹਮਦਰਦ ਨਿਊਜ਼ ਸਰਵਿਸ) : ਮੈਕਸੀਕੋ ਵੱਲੋਂ ਲੱਖਾਂ ਪ੍ਰਵਾਸੀ ਅਮਰੀਕਾ ਜਾਣ ਲਈ ਬੇਤਾਬ ਹੋ ਰਹੇ ਨੇ। ਕੋਰੋਨਾ ਦੌਰਾਨ ਪ੍ਰਵਾਸੀਆਂ ਦੀ ਐਂਟਰੀ ’ਤੇ ਰੋਕ ਲਾਉਣ ਵਾਲੇ ਟਾਈਟਲ-42 ਦੀ ਮਿਆਦ ਖਤਮ ਹੋਣ ਮਗਰੋਂ ਉਨ੍ਹਾਂ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਜਾਗੀ ਹੈ।
ਮੈਕਸੀਕਨ ਪ੍ਰਵਾਸੀ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਅਮਰੀਕਾ ’ਚ ਪਰਵਾਸ ਕਰਨ ਲਈ ਬੇਤਾਬ ਹਨ। ਹਾਲਾਂਕਿ ਸਰਹੱਦ ਦੇ ਦੋਵੇਂ ਪਾਸੇ ਪ੍ਰਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਾਈਟਲ-42 ਖਤਮ ਹੋਣ ਦੇ ਬਾਵਜੂਦ ਜੋਅ ਬਾਇਡਨ ਸਰਕਾਰ ਨੇ ਬੇਸ਼ੱਕ ਬਾਰਡਰ ਬੰਦ ਰੱਖੇ ਹੋਏ ਨੇ, ਪਰ ਇੰਮੀਗ੍ਰੇਸ਼ਨ ਸੈਂਟਰਾਂ ’ਤੇ ਪ੍ਰਵਾਸੀਆਂ ਦੀ ਭੀੜ ਇਕੱਠੀ ਹੋ ਗਈ ਹੈ।