ਮੈਚ ਦੀਆਂ ਟਿਕਟਾਂ ਦੌਰਾਨ ਮਚੀ ਭਗਦੜ, ਕਈ ਲੋਕ ਜ਼ਖਮੀ

ਹੈਦਰਾਬਾਦ, 22 ਸਤੰਬਰ, ਹ.ਬ. : ਹੈਦਰਾਬਾਦ ’ਚ ਭਾਰਤ-ਆਸਟ੍ਰੇਲੀਆ ਟੀ-20 ਮੈਚ ਲਈ ਟਿਕਟਾਂ ਦੀ ਵਿਕਰੀ ਦੌਰਾਨ ਭਗਦੜ ਮੱਚ ਗਈ, ਜਿਸ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 25 ਸਤੰਬਰ ਨੂੰ ਹੈਦਰਾਬਾਦ ’ਚ ਮੈਚ ਹੋਣਾ ਹੈ। ਇਸ ਦੀ ਟਿਕਟਾਂ ਦੀ ਵਿਕਰੀ ਵੀਰਵਾਰ ਨੂੰ ਸ਼ੁਰੂ ਹੋਣੀ ਸੀ। ਟਿਕਟਾਂ ਖਰੀਦਣ ਲਈ ਕ੍ਰਿਕਟ ਪ੍ਰੇਮੀ ਦੇਰ ਰਾਤ ਤੋਂ ਹੀ ਸਟੇਡੀਅਮ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕੁਝ ਲਾਈਨ ਵਿਚ ਬੈਠੇ ਦਿਖਾਈ ਦਿੱਤੇ ਅਤੇ ਕੁਝ ਗੇਟ ਕੋਲ ਇਕੱਠੇ ਹੋਏ। ਜਿਵੇਂ-ਜਿਵੇਂ ਸਵੇਰ ਹੁੰਦੀ ਗਈ, ਭੀੜ ਵਧਦੀ ਗਈ ਜਿਸ ਲਈ ਪੁਲਿਸ ਫੋਰਸ ਨੂੰ ਲਾਠੀਚਾਰਜ ਕਰਨਾ ਪਿਆ।

Video Ad
Video Ad