ਮੈਡਲ ਜਿੱਤ ਕੇ ਵਿਕਾਸ ਨੇ ਮੂਸੇਵਾਲ ਅੰਦਾਜ਼ ’ਚ ਮਨਾਇਆ ਜਿੱਤ ਦਾ ਜ਼ਸਨ

ਪੱਟ ’ਤੇ ਥਾਪੀ ਮਾਰ ਕੇ ਆਪਣੇ ਮਨਪਸੰਦ ਕਲਾਕਾਰ ਨੂੰ ਕੀਤਾ ਯਾਦ
ਬਰਮਿੰਘਮ, 3 ਅਗਸਤ, ਹ.ਬ. : ਇੰਗਲੈਂਡ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਯਾਨੀ ਕਾਮਨਵੈਲਥ ਗੇਮਜ਼ ਵਿੱਚ ਵਿਕਾਸ ਠਾਕੁਰ ਨੇ ਭਾਰਤ ਦੀ ਝੋਲੀ ਚਾਂਦੀ ਦਾ ਤਗਮਾ ਜਿੱਤ ਕੇ ਪਾਇਆ। ਵਿਕਾਸ ਠਾਕੁਰ ਨੇ ਆਪਣੀ ਜਿੱਤ ਦੀ ਖੁਸ਼ੀ ਮੂਸੇਵਾਲਾ ਦੇ ਸਟਾਈਲ ’ਚ ਪੂਰੀ ਕੀਤੀ। ਉਸ ਨੇ ਜਿੱਥੇ ਦੇਸ਼ ਦਾ ਨਾਂ ਰੋਸ਼ਨ ਕੀਤਾ, ਉਥੇ ਹੀ ਆਪਣੀ ਮਾਂ ਦੀ ਇੱਛਾ ਵੀ ਪੂਰੀ ਕੀਤੀ। ਰਾਸ਼ਟਰਮੰਡਲ ਖੇਡਾਂ ਵਿਚ ਜਾਣ ਤੋਂ ਪਹਿਲਾਂ ਵਿਕਾਸ ਠਾਕੁਰ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਫਾਈਨਲ ਉਸ ਦੀ ਮਾਂ ਦੇ ਜਨਮ ਦਿਨ ਵਾਲੇ ਦਿਨ ਹੋਵੇਗਾ ਅਤੇ ਉਸੇ ਦਿਨ ਆਪਣੀ ਮਾਂ ਦੀ ਝੋਲੀ ’ਚ ਉਹ ਤਮਗਾ ਪਾਏਗਾ। ਤੁਹਾਨੂੰ ਦੱਸ ਦੇਈਏ ਕਿ ਵਿਕਾਸ ਠਾਕੁਰ ਲੁਧਿਆਣਾ ਦਾ ਰਹਿਣ ਵਾਲਾ ਹੈ ਜੋ ਜਲੰਧਰ ਬਾਈਪਾਸ ਨੇੜੇ ਐਲਡੇਕੋ ਸਥਿਤ ਹੋਮਜ਼ ’ਚ ਰਹਿੰਦਾ ਹੈ। ਅੱਜ ਜਿਵੇਂ ਹੀ ਵਿਕਾਸ ਨੇ ਫਾਈਨਲ ਮੈਚ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਤਾਂ ਪੂਰਾ ਪਰਿਵਾਰ ਖੁਸ਼ੀ ਵਿੱਚ ਝੂਮ ਉਠਿਆ।

Video Ad
Video Ad