Home ਤਾਜ਼ਾ ਖਬਰਾਂ ਮੈਰਿਜ ਪੈਲੇਸ ਵਿਚ ਵਿਆਹ ਦੌਰਾਨ ਚੱਲੀਆਂ ਕੁਰਸੀਆਂ

ਮੈਰਿਜ ਪੈਲੇਸ ਵਿਚ ਵਿਆਹ ਦੌਰਾਨ ਚੱਲੀਆਂ ਕੁਰਸੀਆਂ

0
ਮੈਰਿਜ ਪੈਲੇਸ ਵਿਚ ਵਿਆਹ ਦੌਰਾਨ ਚੱਲੀਆਂ ਕੁਰਸੀਆਂ

ਪੁਰਾਣੀ ਰੰਜਿਸ਼ ਵਿਚ ਨੌਜਵਾਨਾਂ ਦੇ ਗੁੱਟਾਂ ਵਿਚ ਹੋਈ ਲੜਾਈ
ਲੁਧਿਆਣਾ, 3 ਮਾਰਚ, ਹ.ਬ. : ਲੁਧਿਆਣਾ ਦੇ ਟਿੱਬਾ ਰੋਡ ’ਤੇ ਸਥਿਤ ਮੇਜਰ ਮੈਰਿਜ ਪੈਲੇਸ ’ਚ ਦੇਰ ਰਾਤ ਗੁੰਡਾਗਰਦੀ ਦੀ ਘਟਨਾ ਵਾਪਰੀ। ਪੁਰਾਣੀ ਰੰਜਿਸ਼ ਕਾਰਨ ਬਰਾਤ ’ਚ ਆਏ ਕੁਝ ਲੜਕਿਆਂ ਨੇ ਲੜਕੀ ਵਾਲੇ ਪਾਸੇ ਤੋਂ ਆਏ ਨੌਜਵਾਨਾਂ ਦੀ ਕੁੱਟਮਾਰ ਕੀਤੀ। ਦੋਵਾਂ ਧਿਰਾਂ ਨੇ ਇੱਕ ਦੂਜੇ ’ਤੇ ਕੁਰਸੀਆਂ, ਬੋਤਲਾਂ ਅਤੇ ਭਾਂਡੇ ਸੁੱਟੇ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਪੈਲੇਸ ਦੇ ਬਾਹਰ ਖੜ੍ਹੀ ਗੱਡੀਆਂ ਦੀ ਵੀ ਭੰਨਤੋੜ ਕੀਤੀ। ਵਿਆਹ ਸਮਾਗਮ ਵਿੱਚ ਆਏ ਲੋਕਾਂ ਵਿੱਚ ਭਗਦੜ ਮਚ ਗਈ।

ਪੈਲੇਸ ਮਾਲਕ ਮੇਜਰ ਸਿੰਘ ਨੇ ਪੀਸੀਆਰ ਸਟਾਫ਼ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਬਦਮਾਸ਼ਾਂ ਨੇ ਕਾਫੀ ਗੁੰਡਾਗਰਦੀ ਕੀਤੀ ਸੀ। ਇਸ ਦੌਰਾਨ ਜਦੋਂ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਸ਼ਰਾਰਤੀ ਅਨਸਰਾਂ ਦੀ ਗਿਣਤੀ ਜ਼ਿਆਦਾ ਸੀ, ਜਿਸ ਕਾਰਨ ਪੁਲਸ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ ਅਤੇ ਉਹ ਫ਼ਰਾਰ ਹੋ ਗਏ। ਪੈਲੇਸ ਦੇ ਮਾਲਕ ਮੇਜਰ ਸਿੰਘ ਅਨੁਸਾਰ ਇਸ ਲੜਾਈ ਵਿੱਚ ਉਨ੍ਹਾਂ ਦਾ ਕਰੀਬ 35 ਹਜ਼ਾਰ ਦਾ ਨੁਕਸਾਨ ਹੋਇਆ ਹੈ।