ਮੋਗਾ ਵਿਚ ਟੈਂਪੂ ਖੇਤਾਂ ਵਿਚ ਪਲਟਿਆ, ਪਿਉ-ਪੁੱਤ ਦੀ ਮੌਤ, 16 ਫੱਟੜ

ਮੋਗਾ, 22 ਮਾਰਚ, ਹ.ਬ. : ਬਿਹਾਰ ਤੋਂ ਮੋਗਾ ਦੇ ਕੋਟਈਸੇਖਾਂ ਵਿਚ ਟੈਂਪੂ ਵਿਚ ਆ ਰਹੇ 18 ਲੋਕਾਂ ਨਾਲ ਭਰਿਆ ਟੈਂਪੂ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ। ਹਾਦਸੇ ਵਿਚ ਪਿਉ-ਪੁੱਤਰ ਦੀ ਮੌਕੇ ’ਤੇ ਹੀ ਮੋਤ ਹੋ ਗਈ ਜਦ ਕਿ ਹਾਦਸੇ ਵਿਚ 9 ਲੋਕ ਫੱਟੜ ਹੋ ਗਏ। ਗਰਮੀਆਂ ਸ਼ੁਰੂ ਹੁੰਦੇ ਹੀ ਮਜ਼ਦੂਰ ਕੁਲਫੀ ਦੀ ਰੇਹੜੀ ਲਾਉਣ ਦੇ ਲਈ ਆਉਂਦੇ ਸਮੇਂ ਰਸਤੇ ਵਿਚ ਮੋਗਾ-ਬਰਨਾਲਾ ਹਾਈਵੇ ’ਤੇ ਪਿੰਡ ਬੁਟਰ ਦੇ ਨਜ਼ਦੀਕ ਅਚਾਨਕ ਟੈਂਪੂ ਖੇਤਾਂ ਵਿਚ ਪਲਟ ਗਿਆ।
ਟੈਂਪੂ ਚਾਲਕ ਤੋਂ ਇਲਾਵਾ 17 ਮਜ਼ਦੂੂਰ ਸੀ। ਇਸ ਹਾਦਸੇ ਵਿਚ ਪਿਤਾ-ਪੁੱਤਰ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀਆਂ ਨੂੰ ਮੋਗਾ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਦ ਕਿ 7 ਜ਼ਖ਼ਮੀਆਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਬਿਹਾਰ ਦੇ ਸਹਰਸਾ ਪਿੰਡ ਜਜੋਰੀ Îਨਿਵਾਸੀ ਰਣਜੀਤ ਨੇ ਦੱਸਿਆ ਕਿ ਉਸ ਦੇ ਨਾਲ 17 ਮਜ਼ਦੂਰ ਆਈਸਕਰੀਮ ਫੈਕਟਰੀ ਦੀ ਕੁਲਫੀ ਦੀ ਰੇਹੜੀ ਲਾਉਣ ਲਈ ਆ ਰਹੇ ਸੀ। ਐਤਵਾਰ ਸਵੇਰੇ 3 ਵਜੇ ਟੈਂਪੂ ਜਿਵੇਂ ਹੀ ਹਾਈਵੇ ’ਤ ਪਹੁੰਚਿਆ ਤਾਂ ਅਚਾਨਕ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ। ਹਾਦਸੇ ਵਿਚ ਬਬਲੂ 50 ਅਤੇ ਉਸ ਦਾ ਬੇਟਾ ਚਾਂਦਦੇਵ 14 ਦੀ ਮੌਤ ਹੋ ਗਈ।

Video Ad
Video Ad