
ਨਵੀਂ ਦਿੱਲੀ, 4 ਫਰਵਰੀ, ਹ.ਬ. : ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਮੁੜ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਅਮਰੀਕੀ ਡੇਟਾ ਇੰਟੈਲੀਜੈਂਸ ਫਰਮ ‘ਦ ਮੌਰਨਿੰਗ ਕੰਸਲਟ’ ਦੇ ਸਰਵੇ ਮੁਤਾਬਕ , ਪ੍ਰਧਾਨ ਮੰਤਰੀ ਮੋਦੀ ਨੇ ਅਪਰੂਵਲ ਰੇਟਿੰਗ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਦੁਨੀਆ ਦੇ 22 ਦੇਸ਼ਾਂ ਦੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 78 ਪ੍ਰਤੀਸ਼ਤ ਹੈ। ਇਸ ਲਿਸਟ ਵਿਚ ਅਮਰੀਕੀ ਰਾਟਰਪਤੀ ਬਾਈਡਨ 40 ਪ੍ਰਤੀਸ਼ਤ ਦੀ ਰੇਟਿੰਗ ਦੇ ਨਾਲ ਸੱਤਵੀਂ ਨੰਬਰ ’ਤੇ ਹੈ। ਪਿਛਲੀ ਵਾਰ ਉਹ 11ਵੇਂ ਨੰਬਰ ’ਤੇ ਸੀ। ਬ੍ਰਿਟੇਨ ਦੇ ਪੀਐਮ ਰਿਸ਼ੀ ਸੁਨਕ 16ਵੇਂ ਸਥਾਨ ’ਤੇ ਹੈ।
ਰਿਪੋਰਟ ਵਿਚ ਦੂਜੇ ਨੰਬਰ ’ਤੇ ਮੈਕਸਿਕੋ ਦੇ ਰਾਸ਼ਟਰਪਤੀ ਲੋਪੇਜ ਹਨ। ਜਿਨ੍ਹਾਂ 68 ਪ੍ਰਤੀਸ਼ਤ ਰੇਟਿੰਗ ਮਿਲੀ ਹੈ। ਤੀਜੇ ਨੰਬਰ ’ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਹਨ ਜਿਨ੍ਹਾਂ 62 ਪ੍ਰਤੀਸ਼ਤ ਲੋਕਾਂ ਨੇ ਪਸੰਦ ਕੀਤਾ। ਜਦ ਕਿ ਆਸਟੇ੍ਰਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਚੌਥੇ ਨੰਬਰ ’ਤੇ ਹਨ। ਜਿਨ੍ਹਾਂ ਨੂੰ 58 ਪ੍ਰਤੀਸ਼ਤ ਲੋਕਾਂ ਨੇ ਪਸੰਦ ਕੀਤਾ । ਇਹ ਸਰਵੇ ਇਸ ਸਾਲ 26 ਤੋਂ 31 ਜਨਵਰੀ ਦੇ ਵਿਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਇਸ ਰੇਟਿੰਗ ਲਿਸਟ ਵਿਚ ਪਿਛਲੇ ਦੋ ਸਾਲ ਤੋਂ ਲਗਾਤਾਰ ਟੌਪ ’ਤੇ ਬਣੇ ਹੋਏ ਹਨ।