Home ਤਾਜ਼ਾ ਖਬਰਾਂ ਮੋਬਾਈਲ ਚਲਾਉਣ ਤੋਂ ਰੋਕਣ ’ਤੇ ਪੁੱਤ ਨੇ ਮਾਂ ਨੂੰ ਛੱਤ ਤੋਂ ਧੱਕਾ ਦੇ ਕੇ ਮਾਰਿਆ

ਮੋਬਾਈਲ ਚਲਾਉਣ ਤੋਂ ਰੋਕਣ ’ਤੇ ਪੁੱਤ ਨੇ ਮਾਂ ਨੂੰ ਛੱਤ ਤੋਂ ਧੱਕਾ ਦੇ ਕੇ ਮਾਰਿਆ

0
ਮੋਬਾਈਲ ਚਲਾਉਣ ਤੋਂ ਰੋਕਣ ’ਤੇ ਪੁੱਤ ਨੇ ਮਾਂ ਨੂੰ ਛੱਤ ਤੋਂ ਧੱਕਾ ਦੇ ਕੇ ਮਾਰਿਆ

ਪਟਿਆਲਾ, 2 ਮਾਰਚ, ਹ.ਬ. : ਪੰਜਾਬ ਦੇ ਪਟਿਆਲਾ ਵਿਚ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ। ਇੱਥੇ ਤ੍ਰਿਪੜੀ ਥਾਣੇ ਦੇ ਅਧੀਨ ਇੱਕ ਇਲਾਕੇ ਵਿਚ ਮੋਬਾਈਲ ਚਲਾਉਣ ਤੋਂ ਰੋਕਣ ’ਤੇ ਮਾਂ ਨਾਲ ਕੁੱਟਮਾਰ ਕਰਕੇ ਬੇਟੇ ਨੇ ਉਸ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਨਾਲ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਪੁੱਤ ਦੇ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ। ਰਾਜਨ ਬਹਿਲ ਵਾਸੀ ਤ੍ਰਿਪੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਂ ਰੇਖਾ ਰਾਣੀ (52) ਆਪਣੇ ਛੋਟੇ ਪੁੱਤਰ ਗੋਬਿੰਦ ਬਹਿਲ ਨਾਲ ਆਨੰਦ ਨਗਰ-ਏ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮੰਗਲਵਾਰ ਤੜਕੇ ਤਿੰਨ ਵਜੇ ਉਸ ਨੂੰ ਉਸ ਦੀ ਮਾਂ ਦੇ ਨਾਲ ਵਾਲੇ ਮਕਾਨ ਵਿੱਚ ਰਹਿੰਦੇ ਕਿਰਾਏਦਾਰ ਤੋਂ ਸੂਚਨਾ ਮਿਲੀ ਕਿ ਉਸ ਦਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਰਾ ਗੋਬਿੰਦ ਬਹਿਲ ਆਪਣੀ ਮਾਂ ਨਾਲ ਲੜਾਈ-ਝਗੜਾ ਕਰ ਰਿਹਾ ਹੈ। ਉਸ ਨੇ ਲੜਾਈ ਦੌਰਾਨ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ ਹੈ। ਜਿਸ ਕਾਰਨ ਮਾਂ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ। ਮੌਕੇ ’ਤੇ ਪਹੁੰਚ ਕੇ ਰਾਜਨ ਬਹਿਲ ਤੁਰੰਤ ਉਸ ਦੀ ਮਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਨ ਬਹਿਲ ਅਨੁਸਾਰ ਮਾਂ ਨੇ ਆਪਣੇ ਪੁੱਤਰ
ਨੂੰ ਮੋਬਾਈਲ ਬੰਦ ਕਰਕੇ ਸੌਣ ਲਈ ਕਿਹਾ ਸੀ। ਇਸ ਕਾਰਨ ਉਸ ਨੂੰ ਬਹੁਤ ਗੁੱਸਾ ਆਇਆ। ਪਹਿਲਾਂ ਉਸ ਨੇ ਮਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ। ਸਾਲ 2017 ਤੋਂ ਉਸ ਦਾ ਭਰਾ ਡਿਪਰੈਸ਼ਨ ਵਿੱਚ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।